nan
ਦੇਖੋ, ਡਮਕ ਅਤੇ ਡਮੰਕ. "ਡਾਵਰੂ ਡਵੰਕੈ." (ਅਕਾਲ)
ਦੇਖੋ, ਦਾਉ.
ਸੰਗ੍ਯਾ- ਨਿਆਰੀਆ. ਸੁਨਿਆਰ ਦੀ ਭੱਠੀ ਦੀ ਖ਼ਾਕ ਵਿੱਚੋਂ ਸੁਇਨਾ ਚਾਂਦੀ ਕੱਢਣ ਵਾਲਾ. ਦੇਖੋ, ਡਾਵਲਾ.
ਸੰ. ਡਾਕਿਨੀ. ਸੰਗ੍ਯਾ- ਚੁੜੇਲ. ਭੂਤਨੀ. ਪਿਸ਼ਾਚਿਨੀ. "ਨਾਰਾਇਣ ਦੰਤ ਭਾਨੇ ਡਾਇਣ." (ਗੌਂਡ ਮਃ ੫)