اُ توں شروع ہون والے پنجابی لفظاں دے معنےਸ

ਫ਼ਾ. [سہم] ਸੰਗ੍ਯਾ- ਡਰ. ਭੈ. "ਸਿਰਿ ਸਿਰਿ ਸੂਖ ਸਹੰਮਾ ਦੇਹਿ ਸੁ ਤੂੰ ਭਲਾ." (ਤੁਖਾ ਬਾਰਹਮਾਹਾ) ੨. ਅ਼. [سحم] ਸਹ਼ਮ. ਸਿਆਹੀ. ਕਾਲਸ। ੩. ਭਾਵ- ਕਲੰਕ. "ਖਟੇ ਦੰਮ ਸਹੰਮੀ." (ਸਵਾ ਮਃ ੧) ਅਨਰਥ ਕਰਕੇ ਖੱਟੇ ਦਾਮ। ੪. ਅ਼. [سہم] ਹਿੱਸਾ. ਭਾਗ। ੫. ਤੀਰ.


ਸੰ. ਵਿ- ਜਿਸ ਦਾ ਮਤ ਦੂਜੇ ਨਾਲ ਮਿਲਦਾ ਹੈ. ਇੱਕੋ ਰਾਇ ਰੱਖਣ ਵਾਲਾ.


ਫ਼ਾ. [شہر] ਸ਼ਹਰ. ਸੰਗ੍ਯਾ- ਨਗਰ. ਪੱਤਨ। ੨. ਅ਼. ਮਹੀਨਾ. ਮਾਸ। ੩. ਅ਼. [سحر] ਸਹ਼ਰ. ਪ੍ਰਾਤਹਕਾਲ. ਭੋਰ. ਤੜਕਾ.


ਅ਼. [صحرا] ਸਹ਼ਰਾ. ਸੰਗ੍ਯਾ- ਜੰਗਲ. ਰੋਹੀ. ਰੇਤਲੇ ਮੈਦਾਨ. ਖ਼ਾਸ ਕਰਕੇ ਅਰਬ, ਅਫ਼ਰੀਕਾ ਤੇ ਮਾਲਵੇ ਦੇ.


ਦੇਖੋ, ਸਿਰਹਾਨਾ। ੨. ਪ੍ਰਾ. ਕ੍ਰਿ. - ਪਲੋਸਣਾ. ਪਲੋਟਨਾ. "ਤੇ ਪਦਪੰਕਜ ਕੇਸਵ ਕੇ ਅਬ ਊਧਵ ਲੈ ਕਰ ਮੇ ਸਹਰਾਏ." (ਕ੍ਰਿਸਨਾਵ) ੩ਗੁਦਗੁਦੀ ਕਰਨੀ. ਕੁਤਕੁਤੀ ਕਰਨੀ। ੪. ਸੰ. ਸ਼ੁਸ਼੍ਰੂਸਣ. ਸੰਗ੍ਯਾ- ਸੇਵਨ.


ਦੇਖੋ, ਸਰਘੀ। ੨. ਸ਼ਹਰ ਵਿੱਚ ਰਹਿਣ ਵਾਲਾ. ਸ਼ਹਰੀ. ਨਾਗਰ. ਦੇਖੋ, ਹਮਸਹਰੀ.


ਦੇਖੋ, ਸਹਰ.


ਅ਼. [سہل] ਵਿ- ਸੁਗਮ. ਸੌਖਾ ਆਸਾਨ. "ਜਿਯਬੋ ਜਗ ਕੋ ਸਹਲ ਹੈ ਯਹੈ ਕਠਿਨ ਦ੍ਵੈ ਕਾਮ। ਪ੍ਰਾਤ ਸਁਭਰਬੋ ਰਾਜ ਕੋ ਰਾਤ ਸਁਭਰਬੋ ਰਾਮ." (ਚਰਿਤ੍ਰ ੮੧) ੨. ਪੱਧਰ ਅਤੇ ਨਰਮ ਜਮੀਨ। ੩. ਅਬਦੁੱਲਾ ਤਸ਼ਤਰੀ ਦਾ ਪੁਤ੍ਰ ਇੱਕ ਮਹਾਤਮਾ ਸਾਧੂ ਅਬੂ ਮੁਹੰਮਦ. ਜਿਸ ਦਾ ਦੇਹਾਂਤ ਸਨ ੮੨੩ ਹਿਜਰੀ ਵਿੱਚ ਹੋਇਆ.


ਵਿ- ਸੁ- ਲਭ। ੨. ਸਹ- ਲਾਭ. ਲਾਭਵੰਤ. "ਸਹਲੀ ਖੇਪ ਨਾਨਕ ਲੈ ਆਇਆ." (ਆਸਾ ਮਃ ੫) ੩. ਸੁਖਾਲਾ, ਸੁਖਾਲੀ. ਦੇਖੋ, ਸਹਲ.


ਸੰ. ਸਹਲਗ੍ਨ. ਵਿ- ਨਾਲ ਲੱਗਾ ਹੋਇਆ. ਜੁੜਿਆ ਹੋਇਆ. ਸੰਬੰਧਿਤ "ਪਉਣ ਪਾਣੀ ਬੈਸੰਤਰ ਸਭ ਸਹਲੰਗਾ." (ਗਉ ਮਃ ੩) "ਮਨ ਦੂਜਾਭਾਉ ਸਹਲੰਙੁ." (ਸੂਹੀ ਮਃ ੪)