اُ توں شروع ہون والے پنجابی لفظاں دے معنےਦ

ਕ੍ਰਿ. ਵਿ- ਦੋ- ਵੱਲ. ਦੋਹੀਂ ਪਾਸੀਂ. "ਦੁੰਦਭਿ ਦੁਬੱਲ." (ਵਿਚਿਤ੍ਰ)


ਸੰ. ਦੁਰ੍‍ਬਲ ਅਤੇ ਦੁਰ੍‍ਬਲਾ. ਵਿ- ਕਮਜ਼ੋਰ. "ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ." (ਸ੍ਰੀ ਅਃ ਮਃ ੫) ੨. ਮਾੜਾ. ਮਾੜੀ. ਕ੍ਰਿਸ਼. "ਧਨ ਥੀਈ ਦੁਬਲਿ ਕੰਤਹਾਵੈ." (ਗਉ ਛੰਤ ਮਃ ੧) "ਸਾਧਨ ਦੁਬਲੀਆ ਜੀਉ ਪਿਰ ਕੈ ਹਾਵੈ." (ਗਉ ਛੰਤ ਮਃ ੧)


ਵਿ- ਦੋ ਵੀਰਯ ਤੋਂ ਹੋਣ ਵਾਲਾ. ਜਾਰਜ. ਹਰਾਮੀ। ੨. ਜੋ ਇੱਕ ਦਾ ਉਪਾਸਕ ਨਹੀਂ. ਦੋ ਇਸ੍ਟ ਰੱਖਣ ਵਾਲਾ. "ਮੈ ਜੇਹਾ ਨ ਦੁਬਾਜਰਾ ਤਜ ਗੁਰਮਤਿ ਦੁਰਮਤਿ ਹਿਤਕਾਰਾ." (ਭਾਗੁ)