اُ توں شروع ہون والے پنجابی لفظاں دے معنےਅ

ਸੰ. अनपायिन्- ਅਨਪਾਯਿਨੀ. ਵਿ- ਨਾ ਹੋਵੇ ਅਪਾਯ (ਨਾਸ਼) ਜਿਸ ਦਾ. ਅਚਲ. ਦ੍ਰਿੜ੍ਹ. "ਅਨਪਾਵਨੀ ਭਗਤਿ ਨ ਉਪਜੀ." (ਸਾਰ ਪਰਮਾਨੰਦ)


ਵਿ- ਅਣਡਿੱਠ. ਅਦ੍ਰਿਸ੍ਟ। ੨. ਸੰ. ਅਨਪੇਕ੍ਸ਼੍‍. ਅਪੇਕ੍ਸ਼ਾ (ਇੱਛਾ) ਰਹਿਤ. ਬੇਪਰਵਾ.


ਵਿ- ਸਫੁਰਣ ਰਹਿਤ. ਬਿਨਾ ਸੰਕਲਪ. ਸ਼ਾਂਤ। ੨. ਸੰਗ੍ਯਾ- ਅਸਤ੍ਯ. ਝੂਠਯ ਜੋ ਫੁਰ (ਸਤ੍ਯਾ) ਨਹੀ.


ਸੰ. अनभिव्यक्त- ਅਨਭਿਵ੍ਯਕ੍ਤ. ਵਿ- ਜਿਸ ਦਾ ਨਾਮ ਰੂਪ ਪ੍ਰਗਟ ਨਹੀਂ ਹੋਇਆ। ੨. ਅਨ੍‌- ਅਵ੍ਯਕ੍ਤ. ਪ੍ਰਕ੍ਰਿਤਿ (ਮਾਯਾ) ਤੋਂ ਰਹਿਤ। ੩. ਸੰਗ੍ਯਾ- ਕਰਤਾਰ. ਵਾਹਗੁਰੂ. "ਅਨਬਿਕਤ ਰੰਗ." (ਦੱਤਾਵ)


ਸੰ. त्र्पनाविद्घ- ਅਨਾਵਿੱਧ. ਵਿ- ਜੋ ਵਿੰਨ੍ਹਿਆ ਹੋਇਆ ਨਹੀਂ. ਅਖੰਡ। ੨. ਜਿਸ ਦੇ ਅੰਗ ਵਿੰਨ੍ਹੇ ਨਹੀਂ.


ਵਿ- ਬੋਲਣ ਤੋਂ ਬਿਨਾ. ਚੁੱਪ. ਖ਼ਾਮੋਸ਼.


ਕ੍ਰਿ. ਵਿ- ਬਿਨਾ ਬੋਲਣ ਤੋਂ. ਕਹਿਣ ਤੋਂ ਬਿਨਾ. "ਅਨਬੋਲਤ ਮੇਰੀ ਬਿਰਥਾ ਜਾਨੀ."#(ਸਾਰ ਮਃ ੫)


ਸੰ. ਅਵ੍ਰਣ. ਵਿ- ਵ੍ਰਣ (ਫੱਟ) ਤੋਂ ਬਿਨਾ. ਅਛੇਦ. ਅਖੰਡ. "ਅਨਬ੍ਰਣ ਅਨੰਤ." (ਜਾਪੁ)


ਵਿ- ਬਿਨਾ ਭੈ. ਨਿਰਭਯ. "ਅਨਭਉ ਪਦੁ ਪਾਵੈ ਆਪ ਗਵਾਏ." (ਮਾਰੂ ਸੋਲਹੇ ਮਃ ੧) ੨. ਸੰਗ੍ਯਾ- ਕਰਤਾਰ. ਵਾਹਗੁਰੂ "ਅਨਭਉ ਕਿਨੈ ਨ ਦੇਖਿਆ, ਬੈਰਾਗੀਅੜੇ." (ਮਾਰੂ ਕਬੀਰ) ੩. ਸੰ. ਅਨੁਭਵ. ਸੰਗ੍ਯਾ- ਓਹ ਗ੍ਯਾਨ ਜੋ ਬਿਨਾ ਕਿਸੇ ਸੰਸਕਾਰ ਦੇ ਹੋਵੇ. ਸੁਤੇ ਗ੍ਯਾਨ. "ਅਨਭਉ ਪ੍ਰਕਾਸ." (ਜਾਪੁ) ਸੁਤੇਗ੍ਯਾਨ ਦਾ ਪ੍ਰਕਾਸ਼ਕ ਹੈ। ੪. ਅਨ੍ਯਭਯ. ਹੋਰ ਦਾ ਡਰ. ਦੂਜੇ ਦਾ ਭੈ. "ਅਨਭਉ ਬਿਸਰਿਗਏ ਪ੍ਰਭੁ ਜਾਚਿਆ." (ਸਾਰ ਅਃ ਮਃ ੧)


ਸੰ. ਅਨੁਭਵ ਭਾਵ. ਸੰਗ੍ਯਾ- ਆਤਮ- ਗ੍ਯਾਨ ਦਾ ਪ੍ਰਕਾਸ਼। ੨. ਕਰਤਾਰ. ਵਾਹਗੁਰੂ "ਅਨਭਉ ਭਾਉਂ ਨ ਦਰਸੈ." (ਰਾਮ ਰਵਦਾਸ)


ਵਿ- ਬਿਨਾ ਭੈ. ਨਿਡਰ.