اُ توں شروع ہون والے پنجابی لفظاں دے معنےਵ

ਸੰ. ਵ੍ਯਧਨ. ਛੇਦਨ. ਵਿੰਨ੍ਹਣਾ। ੨. ਵਿ ਧਨ. ਵਿ- ਬਿਨਾ ਧਨ, ਨਿਰਧਨ। ੩. ਬਿਨਾ ਧਨਿਕਾ. ਜਿਸ ਥਾਂ ਕੋਈ ਇਸਤ੍ਰੀ ਨਹੀਂ, "ਵਿਧਣ ਖੂਹੀ ਮੁੰਧ ਇਕੇਲੀ." (ਸੂਹੀ ਫਰੀਦ) ਸੁੰਨੀ ਖੂਹੀ, ਜਿਸ ਪੁਰ ਹੋਰ ਕੋਈ ਔਰਤ ਪਾਣੀ ਭਰਨ ਵਾਲੀ ਨਹੀਂ, ਮੁੰਧ ਤੋਂ ਭਾਵ ਰੂਹ ਹੈ.


ਵਿ- ਵ੍ਯਧਨ (ਵੇਧਨ) ਕਰਨ ਵਾਲੀ. ਜੋ ਆਪਣੇ ਬਚਨ ਅਤੇ ਕ੍ਰਿਯਾ ਨਾਲ ਪਤਿ ਦਾ ਕਲੇਜਾ ਵਿੰਨ੍ਹ ਦਿੰਦੀ ਹੈ. "ਪਿਰ ਛੋੜਿਅੜੀ ਵਿਧਣਕਾਰੇ." (ਵਡ ਅਲਾਹਣੀ ਮਃ ੧)


ਦੇਖੋ, ਵਿਧਣ ੩.


ਵੇਦ ਕਰ ਵਾਲੀ ਰਤ੍ਰਿ (ਰਜਨੀ). ਦੁਖਦਾਈ ਰਾਤ। ੨. ਵੈਧਵ੍ਯ ਰਾਤ੍ਰਿ. ਰੰਡੇਪੇ ਦੀ ਰਾਤ.


ਦੇਖੋ, ਬਿਧਣਾ.


ਧਣੀ (ਪਤਿ) ਬਿਨਾ. ਭਾਵ- ਜੀਵਾਤਮਾ ਬਿਨਾ. "ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਙਨੜੇ ਬਾਰੇ." (ਵਡ ਅਲਾਹਣੀ ਮਃ ੧) ੨. ਵੇਧਨ ਕਰਨ ਵਾਲੀ. ਦੇਖੋ, ਵਿਧਣਕਾਰ.


ਵਿ- ਧਨ ਰਹਿਤ. ਕੰਗਾਲ.


ਦੇਖੋ, ਬਿਧਣਾ ਅਤੇ ਬਿਧਨਾ.


ਸੰ. ਵਿਧਰ੍‍ਮ. ਸੰਗ੍ਯਾ ਅਧਰਮ। ੨. ਅਨ੍ਯਾਯ. ਬੇਇਨਸਾਫੀ। ੩. ਦੂਜਾ ਧਰਮ. ਆਪਣੇ ਧਰਮ ਤੋਂ ਭਿੰਨ ਧਰਮ.


ਸੰ. विधर्मिन्. ਆਪਣੇ ਧਰਮ ਤੇ ਵਿਰੁੱਧ ਧਰਮ ਧਾਰਨ ਵਾਲਾ। ੨. ਅਨੁ੍ਯਾਯੀ.


ਧਵ (ਪਤਿ) ਰਹਿਤ. ਬੇਵਾ. ਰੰਡੀ. ਦੇਖੋ, ਪੁਨਰਵਿਵਾਹ, ਪੌਨਰਭਵ ਅਤੇ ਬਿਧਵਾ.