ਵਿ- ਪ੍ਰੀਤਿ ਰਹਿਤ. ਉਦਾਸ।. ੨. ਅਨ੍ਯਰਤ. ਹੋਰ ਨਾਲ ਪਿਆਰ ਕਰਨ ਵਾਲਾ. ਦੂਜੇ ਦਾ ਪ੍ਰੇਮੀ। ੩. ਸੰ. अनृत- ਅਨ੍ਰਿਤ. ਸੰਗ੍ਯਾ- ਝੂਠ. ਅਸਤ੍ਯ. "ਅਹੰਮਤ ਅਨਰਤ ਕੁਮਿਤ ਹਿਤ." (ਕਾਨ ਮਃ ੫) "ਮਾਤਵੰ ਮਦ੍ਯੰ ਕੁਨਾਰੰ ਅਨਰਤੰ." (ਕਲਕੀ)
ਸੰ. अनर्थ. ਸੰਗ੍ਯਾ- ਬੁਰਾ ਅਰਥ. ਉਲਟਾ ਅਰਥ। ੨. ਪਾਪਾ ਨਾਲ ਜੋੜਿਆ ਅਰ੍ਥ (ਧਨ). ੩. ਉਤਪਾਤ. ਉਪਦ੍ਰਵ. "ਕਰਿ ਕਰਿ ਅਨਰਥ ਵਿਹਾਝੀ ਮਾਇਆ." (ਆਸਾ ਮਃ ੫) ੪. ਵ੍ਯ- ਬੇਫ਼ਾਇਦਾ. ਨਿਸਫਲ.
ਸੰ. अनर्थ. ਸੰਗ੍ਯਾ- ਬੁਰਾ ਅਰਥ. ਉਲਟਾ ਅਰਥ। ੨. ਪਾਪਾ ਨਾਲ ਜੋੜਿਆ ਅਰ੍ਥ (ਧਨ). ੩. ਉਤਪਾਤ. ਉਪਦ੍ਰਵ. "ਕਰਿ ਕਰਿ ਅਨਰਥ ਵਿਹਾਝੀ ਮਾਇਆ." (ਆਸਾ ਮਃ ੫) ੪. ਵ੍ਯ- ਬੇਫ਼ਾਇਦਾ. ਨਿਸਫਲ.
nan
ਸੰ. ਅਨੁਰਾਗ. ਸੰਗ੍ਯਾ- ਪ੍ਰੇਮ. ਪਿਆਰ. ਮੁਹੱਬਤ. ਇਸ਼ਕ ਨੇਂਹੁ. "ਨਾਨਕ ਕੈ ਮਨਿ ਇਹੁ ਅਨਰਾਉ." (ਸੁਖਮਨੀ) ੨. ਅਨੁਰਾਵ. ਪ੍ਰਤਿਧ੍ਵਨਿ. ਗੂੰਜ.
ਦੇਖੋ, ਅਨੁਰਾਗ। ੨. ਬਿਨਾ ਰਾਗ (ਪ੍ਰੇਮ). ਪ੍ਰੇਮ ਤੋਂ ਖਾਲੀ. ਦੇਖੋ, ਅਨਰਾਗੀ ੨.
nan
ਸੰ. अनिरुद्घ- ਅਨਿਰੁੱਧ. ਵਿ- ਅਮੋੜ. ਮੂੰਹਤਾਣਾ. "ਜਨ ਬਿਚਰੈ ਅਨਰਾਧਾ." (ਸ੍ਰੀ ਬੇਣੀ) ੨. ਦੇਖੋ, ਅਨੁਰਾਧਾ.
ਦੇਖੋ, ਅਨਿਰੁਕਤ.
ਦੇਖੋ, ਅਨਿਰੁੱਧ.#ਅਨਰੂਪ. ਵਿ- ਬੁਰਾ ਰੂਪ. ਕੁਰੂਪ. "ਰੂਪ ਅਨਰੂਪ ਮੋਰੋ ਕਛੁ ਨ ਬੀਚਾਰਿਓ." (ਟੋਡੀ ਮਃ ੫) ੨. ਸੰ. ਅਨੁਰੂਪ ਵਿ- ਤੁੱਲ (ਸਮਾਨ) ਰੂਪ ਦਾ. ਸਰੀਖਾ. ਮਾਨਿੰਦ. "ਧਰਨਿ ਮੇ ਸਲਿਲ ਜੈਸੇ ਕੂਪ ਅਨਰੂਪ¹ ਕੈ ਬਿਮਲ ਜਲ ਛਾਏ ਹੈਂ." (ਭਾਗੁ ਕ) ੩. ਯੋਗ੍ਯ. ਮੁਨਾਸਿਬ. "ਜੋ ਅਨਰੂਪਿਓ ਠਾਕੁਰ ਮੇਰੈ ਹੋਇ ਰਹੀ ਉਹ ਬਾਤ." (ਗੂਜ ਮਃ ੫) ੪. ਅਨੁਕੂਲ। ੫. ਅਨ੍ਯ- ਰੂਪ. ਹੋਰ ਸ਼ਕਲ.
ਸੰ. अनल. ਸੰਗ੍ਯਾ- ਨਹੀਂ ਹੈ ਅਲੰ (ਬੱਸ) ਜਿਸ ਦੇ, ਭਾਵ- ਜੋ ਰੱਜਣ ਵਿੱਚ ਨਾ ਆਵੇ. ਅਗਨਿ. ਅੱਗ. "ਅਉਧ ਅਨਲ ਤਨੁ ਤਿਨ ਕੋ ਮੰਦਰੁ." (ਗਉ ਕਬੀਰ) ੨. ਤਿੰਨ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਅਗਨੀਆਂ ਤਿੰਨ ਮੰਨੀਆਂ ਹਨ. ਦੇਖੋ, ਤਿੰਨ ਅਗਨੀਆਂ। ੩. ਸੰ. ਅਨਿਲ. ਜਿਸ ਕਰਕੇ ਪ੍ਰਾਣ ਧਾਰਣ ਕਰੀਦੇ ਹਨ. ਹਵਾ. ਪਵਨ. "ਅਨਲ ਅਗਮ ਜੈਸੇ ਲਹਰਿ ਮਇਓ ਦਧਿ." (ਸੋਰ ਰਵਦਾਸ) ਜੈਸੇ ਜ਼ੋਰ ਦੀ ਪੌਣ ਨਾਲ ਮਹੋਦਧਿ (ਸਮੁੰਦਰ) ਵਿੱਚ ਤਰੰਗ ਉਠਦੇ ਹਨ। ੪. ਸੰ. अलिल- ਅਲਿਲ. ਇੱਕ ਪੰਛੀ, ਜਿਸ ਦਾ ਨਾਉਂ "ਅਨਲਪਕ੍ਸ਼੍" ਭੀ ਹੈ. ਲੋਕਾਂ ਦਾ ਖਿਆਲ ਹੈ ਕਿ ਇਹ ਪੰਛੀ ਸਦਾ ਅਕਾਸ਼ ਵਿੱਚ ਰਹਿੰਦਾ ਹੈ ਅਤੇ ਇਸ ਦੇ ਆਂਡੇ ਉਪੱਰੋਂ ਡਿਗਦੇ ਹੋਏ ਜ਼ਮੀਨ ਤੇ ਪਹੁੰਚਣ ਤੋਂ ਪਹਿਲਾਂ ਹੀ ਪੱਕ ਜਾਂਦੇ ਹਨ ਅਤੇ ਉਨ੍ਹਾਂ ਵਿੱਚੋਂ ਬੱਚੇ ਨਿਕਲਕੇ ਅਕਾਸ਼ ਮੰਡਲ ਵਿੱਚ ਉਡਣ ਲੱਗ ਪੈਂਦੇ ਹਨ. "ਅਨਲ ਅਕਾਸ ਪੰਛੀ ਡੋਲਬੋ ਕਰਤ ਹੈ." (ਅਕਾਲ) ਦੇਖੋ, ਉਨਕਾ ਅਤੇ ਹੁਮਾ.
ਅ਼. [اناالحّق] ਅਨਲਹ਼ੱਕ਼. ਅਨਾ (ਮੈ) ਅਲਹ਼ੱਕ਼ (ਸਤ੍ਯਬ੍ਰਹਮ) ਅਹੰਬ੍ਰਹ੍ਮਾਸਿਮ. ਮੈ ਪਰਮੇਸ਼੍ਵਰ ਹਾਂ. "ਅਨਲਹੱਕ ਬੋਲ੍ਯੋ ਵਿਖ੍ਯਾਤਾ." (ਨਾਪ੍ਰ) ਵੇਦਾਂਤੀਆਂ ਵਾਂਙ ਜੋ ਸੂਫੀ ਫਕੀਰਾਂ ਵਿੱਚੋਂ ਆਪਣੇ ਆਪ ਨੂੰ ਬ੍ਰਹਮ ਮੰਨਦੇ ਹਨ, ਉਹ ਇਹ ਵਾਕ ਆਖਦੇ ਹਨ. ਦੇਖੋ, ਸਮਸ਼ ਤਬਰੇਜ਼.