nan
nan
ਸੰਗ੍ਯਾ- ਅੱਗ ਜੇਹੀ ਪੌਣ. ਲੋ. ਲੂ। ੨. ਓਹ ਪੌਣ ਜੋ ਅ਼ਰਬ ਅਤੇ ਥਲੀ ਵਿੱਚ ਗਰਮੀਆਂ ਵਿੱਚ ਵਗਦੀ ਹੈ, ਜਿਸ ਤੋਂ ਅਨੇਕ ਆਦਮੀ ਭੁੱਜਮਰਦੇ ਹਨ ਅਤੇ ਬਹੁਤ ਰਾਹ ਭੁੱਲਕੇ ਔਝੜ ਪੈ ਜਾਂਦੇ ਹਨ. ਅ਼. [سموُم] ਸਮੂਮ (Simoom). "ਅਨਲ ਵਾਉ ਭਰਮ ਭੁਲਾਈ." (ਮਾਰੂ ਸੋਲਹੇ ਮਃ ੩) ੩. ਪ੍ਰਾਣਾਂ ਦੇ ਭੋਜਨ ਰੂਪ ਸ਼ੁੱਧ ਪੌਣ (Oxygen) ਤੋਂ ਖ਼ਾਲੀ ਅਗਨਿ (ਵਿਖ) ਰੂਪ ਗੈਸ, ਜਿਸ ਵਿੱਚ ਆਦਮੀ ਜੀਉਂਦਾ ਨਹੀਂ ਰਹਿ ਸਕਦਾ ਅਤੇ ਦੀਵਾ ਜਲ ਨਹੀਂ ਸਕਦਾ. Carbon- di- Oxide. "ਅੰਤਰ ਲੋਭ ਭਰਮ ਅਨਲਵਾਉ। ਦੀਵਾ ਬਲੈ ਨ ਸੋਝੀ ਪਾਇ." (ਆਸਾ ਮਃ ੩)
ਅਗਨਿ. ਦੇਖੋ, ਅਨਲ. "ਮੁਕਤੈ ਗੁਰਿ ਅਨਲੁ ਬੁਝਾਇਆ." (ਰਾਮ ਕਬੀਰ)
ਸੰ. ਅਨਵਸ੍ਥਾਃ ਸੰਗ੍ਯਾ- ਨਾ ਇਸਥਿਤੀ. ਕਿਸੇ ਗੱਲ ਉੱਪਰ ਟਿਕਾਉ ਦਾ ਨਾ ਹੋਣਾ।#੨. ਚਰਚਾ ਦਾ ਇੱਕ ਦੋਸ, ਜਿਸ ਵਿੱਚ ਯੁਕਤੀ ਦੀ ਸਮਾਪਤੀ ਨਹੀਂ ਹੁੰਦੀ, ਯਥਾ- "ਜੇ ਕੋ ਬੁਝੈ ਹੋਵੈ ਸਚਿਆਰ। ਧਵਲੈ ਉਪਰਿ ਕੇਤਾ ਭਾਰੁ? ਧਰਤੀ ਹੋਰੁ ਪਰੈ ਹੋਰੁ ਹੋਰੁ। ਤਿਸ ਤੇ ਭਾਰੁ ਤਲੈ ਕਵਣੁ ਜੋਰੁ?" (ਜਪੁ)
ਸੰ. ਅਨਵਿਸ੍ਥਤਿ. ਸੰਗ੍ਯਾ- ਅਸ੍ਥਿਰਤਾ. ਚੰਚਲਤਾ। ੨. ਆਸਰੇ (ਆਸ਼੍ਰਯ) ਦਾ ਅਭਾਵ। ੩. ਸਮਾਧਿ ਪ੍ਰਾਪਤ ਹੋਣ ਪੁਰ ਭੀ ਮਨ ਦਾ ਇਸਥਿਤ ਨਾ ਹੋਣਾ। ੪. ਦੇਖੋ, ਅਨਵਸਥਾ.
ਕਿਸੇ ਕਰਮ ਦਾ ਅਵਸਰ (ਸਮੇਂ ਸਿਰ) ਕਰਨਾ ਛੱਡਕੇ, ਬੇਮੌਕੇ ਕੀਤਾ ਜਾਣਾ ਜਿਸ ਵਿੱਚ ਵਰਣਨ ਹੋਵੇ, ਉਹ "ਅਨਵਸਰ" ਅਲੰਕਾਰ ਹੈ.#ਉਦਾਹਰਣ-#"ਸੂਕੇ ਸਰਵਰਿ ਪਾਲਿ ਬੰਧਾਵੈ,#ਲੂਣੇ ਖੇਤ ਹਥਵਾਰਿ ਕਰੈ।#ਆਇਓ ਚੋਰ ਤੁਰੰਤਹਿ ਲੈਗਇਓ,#ਮੇਰੀ ਰਾਖਤ ਮੁਗਧ ਫਿਰੈ।#ਜਿਹਵਾ ਬਚਨ ਸੁਧ ਨਹੀ ਨਿਕਸੈ,#ਤਬ ਰੇ ਧਰਮ ਕੀ ਆਸ ਕਰੈ." (ਆਸਾ ਕਬੀਰ)#"ਜਬ ਘਰ ਮੰਦਰਿ ਆਗਿ ਲਗਾਨੀ#ਕਢਿ ਕੂਪ ਕਢੈ ਪਨਿਹਾਰੇ." (ਨਟ ਅਃ ਮਃ ੪)
nan
ਸੰ. ਸੰਗ੍ਯਾ- ਲੈਜਾਣ ਦੀ ਕ੍ਰਿਯਾ। ੨. ਸੰਬੰਧ. ਸੰਯੋਗ. ਮੇਲ। ੩. ਵਾਕ ਦੇ ਪਦਾਂ ਨੂੰ ਸਪਸ੍ਟ ਕਰਨ ਲਈ ਯੋਗ੍ਯ ਅਸਥਾਨ ਤੇ ਲੈਜਾਣ ਦੀ ਕ੍ਰਿਯਾ, ਜਿਵੇਂ- "ਭੈ ਬੋਹਿਥ ਸਾਗਰ ਪ੍ਰਭੁ ਚਰਣਾ." (ਵਡ ਛੰਤ ਮਃ ੫) ਭੈਸਾਗਰ ਬੋਹਿਥ ਪ੍ਰਭੁ ਚਰਣਾ. ਹੋਰ- "ਦਿਵੈਯਾ ਇਨ ਕੇ ਸੰਗ ਖੇਲਤ ਹੈਂ ਕਵਿ ਸ਼੍ਯਾਮ ਸੁ ਦਾਨ ਅਭੈ." (ਕ੍ਰਿਸਨਾਵ) ਅਭੈਦਾਨ ਦਿਵੈਯਾ ਇਨ ਕੇ ਸੰਗ ਖੇਲਤ ਹੈਂ. ਅਤੇ "ਅਲੇਖ ਭੇਖ ਦ੍ਵੈਖ ਰੇਖ ਸੇਖ ਕੋ ਪਛਾਨਿਐ." (ਗ੍ਯਾਨ) ਤੁਕ ਦੇ ਮੁੱਢ ਦੇ ਅ ਦਾ ਸਾਰੇ ਪਦਾਂ ਨਾਲ ਅਨ੍ਵਯ ਹੈ। ੪. ਵੰਸ਼. ਕੁਲ. ਪੀੜ੍ਹੀ.
ਅ਼. [انور] ਵਿ- ਬਹੁਤ ਨੂਰ ਵਾਲਾ. ਬਹੁਤ ਹੀ ਰੌਸ਼ਨ. ਅਤ੍ਯੰਤ ਪ੍ਰਕਾਸ਼ਕ। ੨. ਸੰ. ਅਨ- ਅਵਰ. ਜੋ ਘਟੀਆ ਨਹੀਂ. ਉੱਤਮ.
ਮੁਖ਼ਲਸ ਖ਼ਾਨ ਸਿਪਹਸਾਲਾਰ ਦੀ ਫ਼ੌਜ ਦਾ ਇੱਕ ਅਹੁਦੇਦਾਰ, ਜਿਸ ਨੇ ਅਮ੍ਰਿਤਸਰ ਦੇ ਜੰਗ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦਾ ਮੁਕਾਬਲਾ ਕੀਤਾ.
nan