ਕ੍ਰਿ- ਆਨਯਨ ਕਰਾਉਣਾ. ਮੰਗਵਾਉਣਾ. "ਅਨਵਾਯੋ ਹਮ ਨੇ ਤਿਸ ਭਾਂਤ." (ਗੁਪ੍ਰਸੂ) ੨. ਅਨ੍ਹਵਾਉਣਾ. ਇਸਨਾਨ ਕਰਾਉਣਾ. "ਰੂਪ ਸਿੰਧੁ ਅਨਵਾਏ." (ਪਾਰਸਾਵ)
ਵਿ- ਮੰਗਵਾਇਆ. ਆਨਯਨ ਕੀਤਾ। ੨. ਨ੍ਹਵਾਯਾ. ਇਸਨਾਨ ਕਰਾਇਆ.
nan
ਅ਼. [عنوان] ਸਰਨਾਵਾਂ. ਸਿਰਲੇਖ। ੨. ਆਰੰਭ. ਮੁੱਢ। ੩. ਦੀਬਾਚਾ. ਭੂਮਿਕਾ.
ਅ਼. [انوار] ਨੂਰ ਦਾ ਬਹੁ ਵਚਨ. ਚਮਤਕਾਰੇ. ਰੌਸ਼ਨੀਆਂ.
ਉਪ. ਇਹ ਸ਼ਬਦਾਂ ਦੇ ਮੁੱਢ ਲੱਗਕੇ ਅਧਿਕ, ਉਲਟ, ਹਾਨਿ, ਭੇਦ, ਨਿਸੇਧ, ਬੁਰਾ, ਆਦਿ ਅਰਥ ਜਣਾਉਂਦਾ ਹੈ. ਦੇਖੋ, ਅਪਕੀਰਤਿ ਆਦਿ ਸ਼ਬਦ। ੨. ਸੰ. अप्. ਸੰਗ੍ਯਾ- ਜਲ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੩. ਸਰਵ- ਆਪਣਾ. ਨਿਜ ਦਾ. "ਮੂਲ ਨ ਜਾਣੈ ਅਪ ਬਲ." (ਵਾਰ ਮਾਝ ਮਃ ੧) "ਕਾਟਿ ਸਿਲਕ ਦੁਖ ਮਾਇਆ ਕਰਿਲੀਨੇ ਅਪ ਦਸੇ." (ਵਾਰ ਜੈਤ) ਆਪਣੇ ਦਾਸ ਕਰਲੀਤੇ. "ਅਪਤਨ ਕਾ ਜੋ ਕਰੇ ਬੀਚਾਰ." (ਬਸੰ ਰਵਦਾਸ) ਆਪਣੇ ਤਨ ਕਾ ਜੋ ਵਿਚਾਰ ਕਰੇ.
ਦੇਖੋ, ਅਨਬ੍ਰਣ.
ਵਿ- ਆਸ਼ਾ ਬਿਨਾ. ਇੱਛਾ ਰਹਿਤ. "ਅਨਾਸੰ ਉਦਾਸੀ." (ਦੱਤਾਵ) ੨. ਨਾਸ਼ ਰਹਿਤ. ਅਵਿਨਾਸ਼ੀ. "ਨਮੋ ਨਮੋ ਅਨਾਸ ਕੋ." (ਨਾਪ੍ਰ) ੩. ਸੰ. ਨਾਸਾ (ਨੱਕ) ਬਿਨਾ. ਨਕਟਾ.
ਦੇਖੋ, ਅਨਾਸੌਚ.