ਦੁਰ੍ਗਾ. ਸਪ੍ਤਸ਼ਤੀ ਦਾ ਪਾਠ. "ਦੁਰਗਾਪਾਠ ਬਣਾਇਆ ਸਭੇ ਪੌੜੀਆਂ." (ਚੰਡੀ ੩) ਦੇਖੋ, ਸਤਸਈ ਅਤੇ ਦੁਰਗਾਸਪਤਸਤੀ.
ਜਿਲਾ ਜਲੰਧਰ, ਤਸੀਲ ਵਾਂ ਸ਼ਹਿਰ, ਥਾਣਾ ਰਾਹੋਂ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ ਡੇਢ ਮੀਲ ਪੂਰਵ ਹੈ. ਇਸ ਪਿੰਡ ਤੋਂ ਲਹਿਂਦੇ ਵੱਲ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀਂਦੋਵਾਲ ਤੋਂ ਕੀਰਤਪੁਰ ਜਾਂਦੇ ਹੋਏ ਏਥੇ ਠਹਿਰੇ ਹਨ. ਪਹਿਲਾਂ ਗੁਰੂ ਜੀ ਦੇ ਬੈਠਣ ਵਾਲੀ ਥਾਂ ਸਾਧਾਰਣ ਜਿਹਾ ਨਿਸ਼ਾਨ ਸੀ. ਸੰਮਤ ੧੯੨੦ ਵਿੱਚ ਗੁਰਸਿੱਖਾਂ ਨੇ ਗੁਰਦ੍ਵਾਰਾ ਬਣਾਇਆ ਹੈ. ਬਾਬਾ ਰਾਮਸਿੰਘ ਜੀ ਭੈਣੀ ਵਾਲੇ ਨਾਮਧਾਰੀਏ ਦੀ ਪ੍ਰੇਰਨਾ ਨਾਲ ੧੦. ਘੁਮਾਉਂ ਜ਼ਮੀਨ ਭੀ ਗੁਰਦ੍ਵਾਰੇ ਨਾਲ ਪਿੰਡ ਨੇ ਲਾ ਦਿੱਤੀ ਹੈ, ਜਿਸ ਦੀ ਆਮਦਨ ਨਾਲ ਗੁਰਦ੍ਵਾਰੇ ਦਾ ਨਿਰਵਾਹ ਹੁੰਦਾ ਹੈ. ਪੁਜਾਰੀ ਨਾਮਧਾਰੀਆ ਸਿੰਘ ਹੈ.
ਦੁਰ੍ਗਾ ਦਾ ਆਯਨ (ਘਰ). ੨. ਦੇਵੀ ਦਾ ਇੱਕ ਖਾਸ ਮੰਦਿਰ, ਜੋ ਅੰਮ੍ਰਿਤਸਰ ਵਿੱਚ ਹੈ.
nan
ਸੰ. दुर्ज्ञेय. ਦੁਰ੍ਗ੍ਯੇਯ. ਵਿ- ਜੋ ਮੁਸ਼ਕਲ ਨਾਲ ਜਾਣਿਆ ਜਾਵੇ. ਜਿਸ ਦਾ ਜਾਣਨਾ ਔਖਾ ਹੈ. "ਦੀਹ ਮਹਾਂ ਦੁਰਗੇਯ ਬਡੋ." (ਗੁਪ੍ਰਸੂ)
nan
nan
ਸੰਗ੍ਯਾ- ਦੁਰ੍ਗਧ, ਬਦਬੂ. "ਮੁਖਿ ਆਵਤ ਤਾਂਕੇ ਦੁਰਗੰਧਿ." (ਸੁਖਮਨੀ) ੨. ਭਾਵ- ਅਪਕੀਰਤਿ. ਬਦਨਾਮੀ। ੩. ਨਿੰਦਿਤ ਪਦਾਰਥ. "ਜੋ ਦੁਜੈਭਾਇ ਸਾਕਤ ਕਾਮਨਾਅਰਥਿ ਦੁਰਗੰਧ ਸਰੇਵਦੇ." (ਸੂਹੀ ਮਃ ੪) ੪. ਵਿਸੈ ਵਿਕਾਰ. "ਭਰਿ ਜੋਬਨਿ ਲਾਗਾ ਦੁਰਗੰਧ." (ਰਾਮ ਮਃ ੫)
ਵਿ- ਦੁਰ੍ਗ੍ਰਹ. ਜਿਸ ਦਾ ਫੜਨਾ ਔਖਾ ਹੋਵੇ। ੨. ਜਿਸ ਦਾ ਸਮਝ ਵਿਚ ਆਉਣਾ ਕਠਿਨ ਹੈ.
ਵਿ- ਦੁਰ੍ਘਟ. ਜਿਸ ਦਾ ਬਣਨਾ ਔਖਾ ਹੋਵੇ. ਕਠਿਨਾਈ ਨਾਲ ਹੋਣ ਵਾਲਾ.
ਸੰਗ੍ਯਾ- ਦੁਰ੍ਘਟਨਾ. ਬੁਰੀ ਵਾਰਦਾਤ. ਬੁਰੀ ਗੱਲ ਦੇ ਹੋਣ ਦਾ ਸੰਯੋਗ.