اُ توں شروع ہون والے پنجابی لفظاں دے معنےਬ

ਦੇਖੋ, ਬਾਰਾਂ ਮਿਸਲਾਂ.


ਨਕ੍ਸ਼੍‍ਤ੍ਰਾਂ ਦੇ ਬਾਰਾਂ ਝੁੰਡ (ਬੁਰਜ). ਮੇਸ ਵ੍ਰਿਸ, ਮਿਥੁਨ, ਕਰਕ, ਸਿੰਹ, ਕਨ੍ਯਾ, ਤੁਲਾ, ਵ੍ਰਿਸ਼੍ਚਿਕ, ਧਨੁ, ਮਕਰ, ਕੁੰਭ ਅਤੇ ਮੀਨ. Aries, Taurus, Gemini, Cancer, Leo, Virgo, Libra, Scorpio, Sagittarius, Capricorns, Aquarius Pisces.#ਇਕ ਰਾਸਿ ਨੂੰ ਇੱਕ ਮਹੀਨੇ ਵਿੱਚ ਲੰਘਕੇ ਜਦ ਸੂਰਜ ਦੂਜੀ ਰਾਸਿ ਤੇ ਪੁਜਦਾ ਹੈ, ਉਸਨੂੰ "ਸੰਕ੍ਰਾਂਤਿ" ਆਖਦੇ ਹਨ.


ਰਬੀਉਲ ਅੱਵਲ ਦੀ ਬਾਰ੍ਹਵੀਂ ਤਿਥਿ, ਜੋ ਮੁਹ਼ੰਮਦ ਸਾਹਿਬ ਦੀ ਵਫ਼ਾਤ (ਮ੍ਰਿਤ੍ਯੁ) ਦਾ ਦਿਨ ਹੈ. ਇਹ ਦਿਨ ਖ਼ਾਸ ਕਰਕੇ ਹਿੰਦੁਸਤਾਨ ਵਿੱਚ ਮੁਸਲਮਾਨ ਬਹੁਤ ਮਨਾਉਂਦੇ ਹਨ. ਵਹਾਬੀ ਇਸ ਦਾ ਮਨਾਉਣਾ ਅਯੋਗ ਸਮਝਦੇ ਹਨ.


ਵਿ- ਬਾਰਹ ਬੰਨੀ ਦਾ. ਖਾਲਿਸ. "ਬਾਹਰਿ ਕੰਚਨ ਬਾਰਹਾ, ਬੀਤਰਿ ਭਰੀ ਭੰਗਾਰ." (ਸ. ਕਬੀਰ) ੨. ਫ਼ਾ. [بارہ] ਕਈ ਵੇਰ. ਅਨੇਕ ਵਾਰ। ੩. ਸੰ. वांहिन. ਪੰਖਧਰ, ਪਰਾਂਵਾਲਾ. "ਬਿਸਿਖ ਬਾਰਹਾ ਬਾਨ." (ਸਨਾਮਾ)


ਦੇਖੋ, ਬਾਰਹ.


ਵੈਸਨਵ ਲੋਕ ਸ਼ਰੀਰ ਦੇ ਇਨ੍ਹਾਂ ਬਾਰਾਂ ਅੰਗਾਂ ਪੁਰ ਤਿਲਕ ਕਰਦੇ ਹਨ- ਮੱਥਾ, ਕੰਠ, ਉਦਰ, ਛਾਤੀ, ਦੋ ਕੁੱਖਾਂ, ਦੋ ਬਾਹਾਂ, ਦੋ ਕੰਨ੍ਹੇ, ਪਿੱਠ ਅਤੇ ਕਮਰ ਪੁਰ. ਦੇਖੋ, ਤਿਲਕ ਸ਼ਬਦ. "ਬਾਰਹਿ ਤਿਲਕ ਮਿਟਾਇਕੈ, ਗੁਰਮੁਖ ਤਿਲਕ ਨੀਸਾਣ ਚੜ੍ਹਾਯਾ." (ਭਾਗੁ)


ਦੇਖੋ, ਬਾਰਹ ੨। ੨. ਚਾਰ ਵਰਣ, ਚਾਰ ਆਸ਼੍ਰਮ, ਚਾਰ ਇਸਲਾਮੀ ਫਿਰਕੇ. "ਬਾਰਹਿ ਪੰਥ ਇਕਤ੍ਰ ਕਰ ਗੁਰਮੁਖ ਗਾਡੀਰਾਹ ਚਲਾਯਾ." (ਭਾਗੁ)


ਦੇਖੋ. ਬਾਰਹ ਬਾਟ.


ਦੇਖੋ, ਬਾਰਹ ਬੰਨੀ.


ਦੇਖੋ, ਬਾਰਹਮਾਹ ਅਤੇ ਬਾਰਹਮਾਹਾ.