اُ توں شروع ہون والے پنجابی لفظاں دے معنےਮ

ਸੰ. ਮਸੂਕ. ਮੱਥਾ. "ਨਾਨਕ ਲਿਖਿਆ ਮਾਥ." (ਰਾਚ ਛੰਤ ਮਃ ੫) ੨. ਸੰ. ਮਾਥ. ਮਾਰਗ. ਰਸ੍ਤਾ. ਪੰਥ। ੩. ਮਥਨ. ਰਿੜਕਣ ਦੀ ਕ੍ਰਿਯਾ। ੪. ਮਥਨ ਦੀ ਰੱਸੀ. ਮਧਾਣੀ ਨਾਲ ਲਿਪਟੀ ਹੋਈ ਰੱਸੀ. ਨੇਤ੍ਰਾ। ੫. ਰੋਗ. ਬੀਮਾਰੀ। ੬. ਵਿਨਾਸ਼. ਤਬਾਹੀ. ਬਰਬਾਦੀ.


ਦੇਖੋ, ਮਾਥੁਰ.


ਸੰਗ੍ਯਾ- ਮਸ੍ਤਕ. ਮੱਥਾ. "ਗੁਰਿ ਹਾਥੁ ਧਰਿਓ ਮੇਰੈ ਮਾਥਾ." (ਜੈਤ ਮਃ ੪) ੨. ਸਿਰ. ਸੀਸ. "ਨਾਮ ਬਿਹੂਣੈ ਮਾਥੇ ਛਾਈ." (ਆਸਾ ਅਃ ਮਃ ੧) ੩. ਦਿਮਾਗ. "ਪ੍ਰਗਟੇ ਗੁਪਾਲ ਮਹਾਂਤ ਕੈ ਮਾਥੈ." (ਸੁਖਮਨੀ) ਦੇਖੋ, ਮਾਥੈ.


ਮੱਥੇ ਪੁਰ. ਮਸ੍ਤਕ ਮੇਂ. ੨. ਮੱਥੇ ਨਾਲ.


ਵਿ- ਮਥੁਰਾ ਦਾ। ੨. ਸੰਗ੍ਯਾ- ਬ੍ਰਾਹਮਣਾਂ ਦਾ ਇੱਕ ਗੋਤ੍ਰ.


ਮਥੁਰਾ ਦਾ ਈਸ਼. ਮਥੁਰਾਪਤਿ. "ਕਰ੍ਯੋ ਮਾਥੁਰੇਸੰ ਤਿਸੈ ਗਵਣਾਰੰ." (ਰਾਮਾਵ) ਰਾਵਣ ਦੇ ਵੈਰੀ (ਰਾਮ) ਨੇ ਤਿਸ (ਲਛਮਣ) ਨੂੰ ਮਥੁਰਾ ਦਾ ਰਾਜਾ ਕੀਤਾ। ੨. ਦੇਖੋ, ਮਥੁਰਾਪਤਿ.


ਮੱਥੇ ਪੁਰ. ਸਿਰ ਉੱਪਰ. "ਪ੍ਰਭ ਕੀ ਆਗਿਆ ਮਾਨੈ ਮਾਥੈ." (ਸੁਖਮਨੀ) ੨. ਕਿਸਮਤ ਵਿੱਚ. ਭਾਗ ਮੇਂ. "ਜਾਕੈ ਮਾਥੈ ਏਹੁ ਨਿਧਾਨੁ." (ਗਉ ਮਃ ੫) ੩. ਮਥਨ ਕਰਦਾ. ਮਸਲਦਾ. ਕੁਚਲਦਾ. "ਰਣ ਸਤ੍ਰੁਨ ਮਾਥੈ." (ਸਲੋਹ)


ਸੰ. ਸੰਗ੍ਯਾ- ਅਹੰਕਾਰ. ਗਰੂਰ। ੨. ਨਸ਼ੇ ਦੀ ਮਸ੍ਤੀ. ਖ਼ੁਮਾਰੀ. "ਬਿਨਸੇ ਮਾਇਆ ਮਾਦ." (ਸਾਰ ਮਃ ੫) ੩. ਖੁਸ਼ੀ. ਆਨੰਦ.