ਸੰ. ਸੰਗ੍ਯਾ- ਬਦਲਣਾ. ਪਰਿਵਰਤਨ. ਵਟਾਂਦਰਾ। ੨. ਅਮਾਨਤ. ਰਹਨ. ਧਰੋਹਰ।੩ ਇੱਕ ਅਰਥਾਲੰਕਾਰ. ਦੇਖੋ, ਪਰਿਵ੍ਰਿੱਤਿ ੩.
ਦੇਖੋ, ਬਿਨੀਤ.
ਦੇਖੋ, ਧ੍ਰੁਵ.
ਸੰ. ਸੰਗ੍ਯਾ- ਨੰਮ੍ਰਤਾ. ਹਲੀਮੀ। ੨. ਆਦਰ. ਸੰਮਾਨ। ੩. ਸੁਸ਼ੀਲਤਾ.
ਇੱਕ ਅਰਥਾਲੰਕਾਰ. ਕਿਸੇ ਐਸੀ ਵਸਤੁ ਦਾ ਵਰਣਨ, ਜਿਸ ਬਿਨਾ ਹੋਰ ਵਸਤੁ ਅਥਵਾ ਵਸਤਾਂ ਸ਼ੋਭਾ ਅਤੇ ਫਲ ਰਹਿਤ ਹੋਣ "ਵਿਨੋਕ੍ਤਿ" ਅਲੰਕਾਰ ਹੈ.#ਪ੍ਰਸ੍ਤੁਤ ਵਰਣਨੀਯ ਹੈ ਜੋਇ,#ਏਕ ਵਸਤੁ ਬਿਨ ਨ੍ਯੂਨ ਜਿ ਹੋਇ,#ਤਾਹਿ ਵਿਨੋਕਤਿ ਕਹੈਂ ਵਿਚਾਰ,#ਕਵਿ ਸੰਤੋਖ ਸਿੰਘ ਕਰੈ ਉਚਾਰ.#(ਗਰਬਗੰਜਨੀ)#ਉਦਾਹਰਣ-#ਚੋਆ ਚੰਦਨੁ ਅੰਕਿ ਚੜਾਵਉ,#ਪਾਟ ਪਟੰਬਰ ਪਹਿਰਿ ਹਢਾਵਉ,#ਬਿਨੁ ਹਰਿਨਾਮੁ ਕਹਾਂ ਸੁਖੁ ਪਾਵਉ?#ਕਿਆ ਪਹਿਰਉ ਕਿਆ ਓਢਿ ਦਿਖਾਵਉ?#ਬਿਨੁ ਜਗਦੀਸ ਕਹਾਂ ਸੁਖੁ ਪਾਵਉ?#ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ,#ਲਾਲ ਨਿਹਾਲੀ ਫੂਲ ਗੁਲਾਲਾ,#ਬਿਨ ਜਗਦੀਸ ਕਹਾ ਸੁਖੁ ਭਾਲਾ?#ਨੈਨ ਸਲੋਨੀ ਸੁੰਦਰ ਨਾਰੀ,#ਖੋੜ ਸੀਗਾਰ ਕਰੈ ਅਤਿ ਪਿਆਰੀ,#ਬਿਨੁ ਜਗਦੀਸ ਭਜੇ ਨਿਤ ਖੁਆਰੀ.#ਦਰ ਘਰ ਮਹਲਾ ਸੇਜ ਸੁਖਾਲੀ,#ਅਹਿਨਿਸਿ ਫੂਲ ਬਿਛਾਵੈ ਮਾਲੀ,#ਬਿਨੁ ਹਰਿਨਾਮ ਸੁ ਦੇਹ ਦੁਖਾਲੀ.#ਹੈਵਰ ਗੈਵਰ ਨੇਜੇ ਵਾਜੇ,#ਲਸਕਰ ਨੇਬ ਖਵਾਸੀ ਪਾਜੇ,#ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ,#ਤਾਜ ਕੁਲਹ ਸਿਰਿ ਛਤ੍ਰ ਬਨਾਵਉ,#ਬਿਨੁ ਜਗਦੀਸ ਕਹਾਂ ਸਚੁ ਪਾਵਉ?#ਖਾਨੁ ਮਲੂਕੁ ਕਹਾਵਉ ਰਾਜਾ,#ਅਬੇ ਤਬੇ ਕੂੜੇ ਹੈਂ ਪਾਜਾ,#ਬਿਨੁ ਗਰੁਸਬਦ ਨ ਸਵਰਸਿ ਕਾਜਾ.#(ਗਉ ਅਃ ਮਃ ੫)#ਅਤਿ ਸੁੰਦਰ ਕੁਲੀਨ ਚਤੁਰ#ਮੁਖਿਙਿਆਨੀ ਧਨਵੰਤ,#ਮਿਰਤਕ ਕਹੀਅਹਿ ਨਾਨਕਾ#ਜਿਹ ਪ੍ਰੀਤਿ ਨਹੀ ਭਗਵੰਤ. (ਬਾਵਨ)#ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ,#ਏਤੇ ਚਾਨਣ ਹੋਇਆ ਗੁਰ ਬਿਨੁ ਘੋਰਅੰਧਾਰ.#(ਮਃ ੨. ਵਾਰ ਆਸਾ)#ਜਗਨ ਹੋਮ ਪੁੰਨ ਤਪ ਪੂਜਾ#ਦੇਹ ਦੁਖੀ ਨਿਤ ਦੂਖ ਸਹੈ,#ਰਾਮਨਾਮ ਬਿਨੁ ਮੁਕਤਿ ਨ ਪਾਵਸਿ#ਮੁਕਤਿ ਨਾਮਿ ਗੁਰਮੁਖਿ ਲਹੈ.#ਰਾਮਨਾਮ ਬਿਨੁ ਬਿਰਥੇ ਜਗਿ ਜਨਮਾ,#ਬਿਖੁ ਖਾਵੈ ਬਿਖੁ ਬੋਲੀ ਬੋਲੈ,#ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ.#ਪੁਸਤਕਪਾਠ ਬਿਆਕਰਣ ਵਖਾਣੈ#ਸੰਧਿਆ ਕਰਮ ਤ੍ਰਿਕਾਲ ਕਰੈ,#ਬਿਨੁ ਗੁਰਸਬਦ ਮੁਕਤਿ ਕਹਾਂ ਪ੍ਰਾਣੀ?#ਰਾਮਨਾਮ ਬਿਨੁ ਉਰਝਿ ਮਰੈ.#ਡੰਡ ਕਮੰਡਲ ਸਿਖਾ ਸੂਤੁ ਧੋਤੀ#ਤੀਰਥਿਗਵਨੁ ਅਤਿ ਭ੍ਰਮਨੁ ਕਰੈ,#ਰਾਮਨਾਮ ਬਿਨੁ ਸਾਂਤਿ ਨ ਆਵੈ#ਜਪਿ ਹਰਿ ਹਰਿ ਨਾਮੁ ਸੁ ਪਾਰਿਪਰੈ.#ਜਟਾਮੁਕਟੁ ਤਨਿ ਭਸਮ ਲਗਾਈ#ਬਸਤ੍ਰ ਛੋਡਿ ਤਨਿ ਨਗਨੁ ਭਇਆ,#ਰਾਮਨਾਮ ਬਿਨੁ ਤ੍ਰਿਪਤਿ ਨ ਆਵੈ#ਕਿਰਤ ਕੈ ਬਾਧੈ ਭੇਖੁ ਭਇਆ.#(ਭੈਰ ਮਃ ੧)#ਸਖੀ! ਕਾਜਲੁ ਹਾਰ ਤੰਬੋਲ ਸਭੈਕਿਛੁ ਸਾਜਿਆ,#ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ,#ਜੇ ਘਰਿ ਆਵੈ ਕੰਤੁ, ਤ ਸਭੁਕਿਛੁ ਪਾਈਐ,#ਹਰਿਹਾਂ, ਕੰਤੈ ਬਾਝੂ ਸੀਗਾਰੁ ਸਭੁ ਬਿਰਥਾ ਜਾਈਐ.#(ਫੁਨਹੇ ਮਃ ੫)#ਸਭ ਕਰਮਫੋਕਟ ਜਾਨ,#ਸਭ ਧਰਮ ਨਿਹਫਲ ਮਾਨ,#ਬਿਨ ਏਕ ਨਾਮ ਅਧਾਰ,#ਸਭ ਕਰਮ ਭਰਮ ਬਿਚਾਰ. (ਅਕਾਲ)#ਸਤਿ ਬਿਨ ਸੰਜਮੁ ਨ ਪਤਿ ਬਿਨ ਪੂਜਾ ਹੋਇ#ਸਚੁ ਬਿਨੁ ਸੋਚ ਨ ਜਨੇਊ ਜਤਹੀਨ ਹੈ,#ਬਿਨ ਗੁਰਦੀਖਿਆ ਨ ਗ੍ਯਾਨ ਬਿਨੁ ਦਰ੍ਸਧ੍ਯਾਨ#ਭਾਉ ਬਿਨ ਭਗਤਿ ਨ ਕਥਨੀ ਭੈਭੀਨ ਹੈ,#ਸ਼ਾਂਤਿ ਨ ਸੰਤੋਖ ਬਿਨ ਸੁਖ ਨ ਸਹਿਜ ਬਿਨ#ਸਬਦ ਸੁਰਤਿ ਬਿਨ ਪ੍ਰੇਮ ਨ ਪ੍ਰਬੀਨ ਹੈ,#ਬ੍ਰਹਮਬਿਬੇਕ ਬਿਨੁ ਹਿਰਦੈ ਨ ਏਕ ਟੇਕ#ਬਿਨ ਸਾਧਸੰਗਤਿ ਨ ਰੰਗ ਲਿਵ ਲੀਨ ਹੈ.#(ਭਾਗੁ ਕ)#ਗੁਣ ਬਿਹੀਨ ਪੂਜਾ ਕਹਾਂ#ਵਿਦ੍ਯਾ ਬਿਨ ਮਾਨਾ?#ਜੀਤ ਕਹਾਂ ਬਿਨ ਸੂਰਤਾ,#ਮਨੁ ਥਿਤ ਬਿਨ ਧ੍ਯਾਨਾ?#ਬਿਨ ਸੰਤੋਖ ਉਰ ਸੁਖ ਕਹਾਂ,#ਤਪ ਬਿਨਾ ਨ ਰਾਜੂ?#ਗ੍ਯਾਨ ਕਹਾਂ ਬਿਨ ਸਤਿਗੁਰੂ,#ਸੋਭਾ ਬਿਨ ਲਾਜੂ?#ਬਿਨ ਜਹਾਜ ਤਰਬੋ ਕਹਾਂ#ਸਾਗਰ ਅਸਗਾਹੂ?#ਭਗਤਿ ਕਹਾਂ ਬਿਨ ਪ੍ਰੇਮ ਕੇ#ਪਗਪੰਕਜ ਮਾਹੂ?#ਕਵਿਤਾ ਬਿਨ ਕੀਰਤਿ ਕਹਾਂ,#ਜਸ ਬਿਨਾ ਨ ਦਾਨਾ?#ਮੁਕਤਿ ਕਹਾਂ ਬਿਨ ਪ੍ਰਭੂ ਕੇ,#ਸੁਰ ਬਿਨ ਨ ਗਾਨਾ?#ਬਿਨ ਸਿੱਖੀ ਤਰਬੋ ਕਹਾਂ#ਜਗਸਾਗਰ ਭਾਰਾ?#ਦ੍ਯੋਸ ਕਹਾਂ ਸੂਰਜ ਬਿਨਾ?#ਮੈ ਏਵ ਬਿਚਾਰਾ. (ਗੁਪ੍ਰਸੂ)#ਦੇਸ਼ ਬਿਨ ਭੂਪਤਿ ਦਿਨੇਸ਼ ਬਿਨ ਪੰਕਜ#ਫਣੇਸ਼ ਬਿਨ ਮਣਿ ਔਰ ਬਿਨ ਸੀਸ ਯਾਮਿਨੀ,#ਦੀਪ ਬਿਨ ਗ਼ੇਹ ਔ ਸੁਗੇਹ ਬਿਨ ਸੰਪਤਿ ਤ਼੍ਯੋਂ#ਦੇਹਿ ਬਿਨ ਦੇਹ ਘਨ ਮੇਹ ਬਿਨ ਦਾਮਿਨੀ,#ਕਵਿਤਾ ਸੁ ਛੰਤ ਬਿਨ ਮਾਲਤੀ ਮਲਿੰਤ ਬਿਨ#ਸਰ ਅਰਬਿੰਦ ਬਿਨ ਹੋਤ ਛਬਿ ਛਾਮਿਨੀ,#"ਦਾਸ" ਭਗਵੰਤ ਬਿਨ ਸੰਤ ਗੁਰਮੰਤ ਬਿਨ#ਲਤਿਕਾ ਬਸੰਤ ਬਿਨ ਕੰਤ ਬਿਨ ਕਾਮਿਨੀ.
nan
ਦੇਖੋ, ਬਿਨੋਦ.
ਦੇਖੋ, ਬਿਨੋਦਸਿੰਘ.
nan
nan
ਦੇਖੋ, ਬਿਨੌਦੀ.
nan