اُ توں شروع ہون والے پنجابی لفظاں دے معنےਅ

ਸੰਗ੍ਯਾ- ਅੰਨ. ਖਾਣ ਯੋਗ੍ਯ ਪਦਾਰਥ. ਦੇਖੋ, ਅਨਾਦ. "ਅਨਾਜੁ ਮਗਉ ਸਤ ਸੀ ਕਾ." (ਧਨਾ ਧੰਨਾ)


ਸੰ. ਸ੍ਨਾਤ. ਵਿ- ਨ੍ਹਾਤਾ ਹੋਇਆ। ੨. ਅਨਾਯਨ ਕਰਾਤ. ਮੰਗਵਾਉਂਦਾ ਹੈ। ੩. ਆਨਯਨ ਕੀਤਾ. ਮੰਗਵਾਇਆ ਹੋਇਆ.


ਸੰ. अनात्म. ਵਿ- ਆਤਮਾ ਰਹਤ. ਜੜ੍ਹ। ੨. ਸੰਗ੍ਯਾ- ਪੰਜ ਭੂਤ, ਜੋ ਆਤਮਰੂਪ ਨਹੀਂ. ਆਤਮਾ ਤੋਂ ਭਿੰਨ ਵਸਤੁ। ੩. ਅੰਤਹਕਰਣ ਰਹਿਤ. "ਅੰਗ ਹੀਨ ਅਭੰਗ ਅਨਾਤਮ." (ਜਾਪੁ)


ਵਿ- ਜਿਸ ਦਾ ਕੋਈ ਨਾਥ (ਸ੍ਵਾਮੀ) ਨਹੀਂ। ੨. ਦੀਨ. ਮੁਹਤਾਜ. ਯਤੀਮ. ਮਹਿੱਟਰ.