اُ توں شروع ہون والے پنجابی لفظاں دے معنےਦ

ਸੰਗ੍ਯਾ- ਦੁਰ੍‍ਜਨ. ਖੋਟਾ ਆਦਮੀ. ਦੁਸ੍ਟਜਨ. "ਦੁਰਜਨ ਸੇਤੀ ਨੇਹੁ ਰਚਾਇਓ." (ਵਾਰ ਰਾਮ ੨. ਮਃ ੫)


ਵਿ- ਦੁਰ੍‍ਜਨਾਂਤਕ. ਦੁਸ੍ਟ ਦਾ ਅੰਤ ਕਰਨ ਵਾਲਾ. "ਦੁਰਜਨਾਂਤ ਦੁਖਹਰਨ ਬਿਕਟ ਅਤਿ." (ਚਰਿਤ੍ਰ ੨੪੪) ੨. ਸੰਗ੍ਯਾ- ਵੈਰੀ ਦਾ ਅੰਤ ਕਰਨ ਵਾਲਾ ਖੜਗ. (ਸਨਾਮਾ)


ਵਿ- ਦੁਰ੍‍ਜਯ. ਜਿਸ ਦਾ ਜਿਤਣਾ ਔਖਾ ਹੈ. "ਇਹ ਜੋਧਾ ਦੁਰਜੈ ਸਭ ਮਾਂਹੀ." (ਨਾਪ੍ਰ) ੨. ਸੰਗ੍ਯਾ- ਧ੍ਰਿਤਰਾਸ੍ਟ੍ਰ ਦਾ ਇੱਕ ਪੁਤ੍ਰ। ੩. ਵਿਸਨੁ। ੪. ਸ਼੍ਰੀ ਗੁਰੂ ਗੋਬਿੰਦਸਿੰਘ ਜੀ.


ਸੰ. ਦੁਰ੍‍ਯੋਧਨ. ਵਿ- ਜਿਸ ਨਾਲ ਯੁੱਧ ਕਰਨਾ ਔਖਾ ਹੈ। ੨. ਸੰਗ੍ਯਾ- ਗਾਂਧਾਰੀ ਦੇ ਉਦਰ ਤੋਂ ਧ੍ਰਿਤਰਾਸ੍ਟ੍ਰ ਦਾ ਵੱਡਾ ਪੁਤ੍ਰ, ਜੋ ਪਾਂਡਵਾਂ ਦਾ ਭਾਰੀ ਵਿਰੋਧੀ ਸੀ ਇੰਦ੍ਰਪ੍ਰਸ੍‍ਥ (ਦਿੱਲੀ) ਵਿੱਚ ਜਦ ਯੁਧਿਸ੍ਟਿਰ ਨੇ ਰਾਜਸੂਯ ਯਗ੍ਯ ਕੀਤਾ, ਤਦ ਉਸ ਦੀ ਪਭੁਤਾ ਦੇਖਕੇ ਦੁਰਜੋਧਨ ਜਲ ਗਿਆ ਅਰ ਪਾਂਡਵਾਂ ਦੇ ਨਾਸ਼ ਦਾ ਉਪਾਉ ਸੋਚਣ ਲੱਗਾ. ਇਸ ਨੇ ਆਪਣੇ ਮਾਮੇ ਸ਼ਕੁਨਿ ਨਾਲ ਮਿਲਕੇ ਯੁਧਿਸ੍ਠਿਰ ਨੂੰ ਜੂਆ ਖੇਡਣ ਲਈ ਤਿਆਰ ਕੀਤਾ ਅਤੇ ਅਜੇਹੀ ਚਤੁਰਾਈ ਨਾਲ ਖੇਡ ਕੀਤੀ ਕਿ ਯੁਧਿਸ੍ਠਿਰ ਦਾ ਸਭ ਰਾਜ ਜਿੱਤ ਲਿਆ, ਬਲਕਿ ਪਾਂਡਵਾਂ ਦੀ ਪ੍ਯਾਰੀ ਇਸਤ੍ਰੀ ਦ੍ਰੌਪਦੀ ਭੀ ਜੂਏ ਵਿੱਚ ਹਾਰੀ ਗਈ. ਦੁਰਯੋਧਨ ਨੇ ਆਗ੍ਯਾ ਦਿੱਤੀ ਕਿ ਦ੍ਰੌਪਦੀ ਨੂੰ ਸਭਾ ਵਿੱਚ ਲਿਆਓ. ਇਸ ਪੁਰ ਦੁੱਸ਼ਾਸਨ ਕੇਸਾਂ ਤੋਂ ਫੜਕੇ ਉਸ ਨੂੰ ਲਿਆਇਆ. ਦੁਰਯੋਧਨ ਨੇ ਦ੍ਰੌਪਦੀ ਨੂੰ ਆਪਣੇ ਪੱਟ ਪੁਰ ਬੈਠਣ ਲਈ ਆਖਿਆ, ਜਿਸ ਪੁਰ ਭੀਮਸੈਨ ਨੇ ਪ੍ਰਤਿਗ੍ਯਾ ਕੀਤੀ ਕਿ ਦੁਰਯੋਧਨ ਦੇ ਪੱਟਾਂ ਨੂੰ ਮੈਂ ਗਦਾ ਨਾਲ ਚੂਰਨ ਕਰਾਂਗਾ.#ਜੂਏ ਵਿਚ ਹਾਰਨ ਕਾਰਣ ਪਾਂਡਵਾਂ ਨੂੰ ਬਾਰਾਂ ਵਰ੍ਹੇ ਬਨਵਾਸ, ਅਤੇ ਇੱਕ ਵਰ੍ਹਾ ਗੁਪਤ ਵਾਸ ਕੱਟਣਾ ਪਿਆ. ਇਸ ਪਿੱਛੋਂ ਕ੍ਰਿ਼ਸਨ ਜੀ ਨੇ ਭਾਈਆਂ ਦੀ ਸੁਲਾ ਕਰਾਉਣੀ ਚਾਹੀ, ਪਰ ਦੁਰਯੋਧਨ ਨੇ ਹਿਤ ਦੀ ਸਲਾਹ ਨਾ ਮੰਨੀ. ਗੱਲ ਇੱਥੋਂ ਤੱਕ ਵਧੀ ਕਿ ਦੋਹਾਂ ਨੇ ਕੁਲਛੇਤ੍ਰ (ਕੁਰੁਕ੍ਸ਼ੇਤ੍ਰ) ਦੇ ਮੈਦਾਨ ਵਿੱਚ ਲੜਾਈ ਆਰੰਭੀ, ਜਿਸ ਦਾ ਫਲ ਭਾਰਤ ਦਾ ਸਰਵਨਾਸ਼ ਹੋਇਆ. ਭੀਮਸੈਨ ਨੇ ਆਪਣੀ ਪ੍ਰਤਿਗ੍ਯਾ ਅਨੁਸਾਰ ਦੁਰਯੋਧਨ ਦੇ ਪੱਟ ਗਦਾ ਨਾਲ ਚੂਰਨ ਕੀਤੇ. "ਬੂਡਾ ਦੁਰਜੋਧਨ ਪਤਿ ਖੋਈ." (ਗਉ ਅਃ ਮਃ ੧)


ਕ੍ਰਿ- ਦੂਰ ਹੋਣਾ. ਓਲੇ ਹੋਣਾ. ਲੁਕਣਾ.


ਸੰ. ਦੁਰਿਤ. ਸੰਗ੍ਯਾ- ਪਾਪ. ਦੋਸ. "ਕਲਿਜੁਗ ਦੁਰਤ ਦੁਰਿ ਕਰਬੇ ਕਉ." (ਸਵੈਯੇ ਮਃ ੪. ਕੇ) "ਦੁਰਤੁ ਗਵਾਇਆ ਹਰਿ ਪ੍ਰਭਿ ਆਪੇ." (ਸੋਰ ਮਃ ੫) ੨. ਵਿ- ਪਾਪੀ.


ਸੰ. ਦ੍ਵਿਰਦ. ਸੰਗ੍ਯਾ- ਦੋ ਦੰਦਾਂ ਵਾਲਾ, ਹਾਥੀ.


ਸੰ. ਦੁਰ੍‍ਦਸ਼ਾ. ਸੰਗ੍ਯਾ- ਬੁਰੀ ਹ਼ਾਲਤ. ਮੰਦ ਅਵਸਥਾ.