nan
ਵਿ- ਦ੍ਵਿਰਦ (ਹਾਥੀ) ਜੇਹੀ ਹੈ ਜਿਸਦੀ ਚਾਲ. ਗਜਗਾਮਿਨੀ. ਹਾਥੀ ਵਾਂਙ ਚਲਣ ਵਾਲੀ. ਭਾਵ- ਉੱਤਮ ਚਾਲ ਵਾਲੀ. ਹਸ੍ਤੀ ਜੇਹੀ ਚਾਲ ਵਾਲਾ.
ਸੰਗ੍ਯਾ- ਦ੍ਹ੍ਹਿਰਦ (ਹਾਥੀ) ਸੈਨਾ. ਰਾਜਸੇਨਾ (ਸਨਾਮਾ)
ਵਿ- ਢਿਰਦਾਰੂਢ. ਹਾਥੀ ਤੇ ਚੜ੍ਹਿਆ ਹੋਇਆ. ਹਾਥੀ ਦਾ ਸਵਾਰ.
ਸੰਗ੍ਯਾ- ਦ੍ਹ੍ਹਿਰਦ (ਹਾਥੀ) ਦਾ ਹੈ ਆਨਨ (ਮੁਖ) ਜਿਸ ਦਾ, ਗਣੇਸ਼. "ਸੰਗ ਪਁਚਾਨਨ ਤਾਤ ਖੜਾਨਨ ਹੈ ਦੁਰਦਾਨਨ ਸੋਭ ਬਢਾਏ." (ਨਾਪ੍ਰ)
ਬੁਰਾ ਦਿਨ. ਮੁਸੀਬਤ ਦਾ ਸਮਾਂ। ੨. ਡਿੰਗ. ਬੱਦਲਾਂ ਨਾਲ ਹਨੇਰਾ ਦਿਨ.
nan
ਸੰ. दुर्धर. ਵਿ- ਜਿਸ ਦਾ ਫੜਨਾ ਔਖਾ ਹੋਵੇ। ੨. ਸੰਗ੍ਯਾ- ਪਾਰਾ। ੩. ਮਹਿਖਾਸੁਰ ਦਾ ਇੱਕ ਮੰਤ੍ਰੀ. ਜਿਸ ਦਾ ਜਿਕਰ ਦੇਵੀ ਭਾਗਵਤ ਵਿੱਚ ਆਇਆ ਹੈ। ੪. ਵਿਸਨੁ। ੫. ਰਾਵਣ ਦਾ ਇੱਕ ਸੈਨਾਨੀ, ਜਿਸ ਨੂੰ ਹਨੂਮਾਨ ਨੇ ਮਾਰਿਆ.
ਸੰ. दुर्द्घर्प. ਵਿ- ਜਿਸ ਦਾ ਦਮਨ ਕਰਨਾ ਔਖਾ ਹੋਵੇ. ਜੋ ਕਠਿਨਾਈ ਨਾਲ ਜਿੱਤਿਆ ਜਾਵੇ। ੨. ਪ੍ਰਬਲ. "ਦੁਰਧਰਖ ਭਟ." (ਪਾਰਸਾਵ)
ਸੰ. ਦੁਰ੍ਨਯ. ਸੰਗ੍ਯਾ- ਅਨ੍ਯਾਯ. ਬੇਇਨਸਾਫੀ। ੨. ਕੁਰੀਤਿ. ਕੁਚਾਲ.
ਕ੍ਰਿ- ਦੂਰ ਹੋਣਾ. ਅੱਖਾਂ ਤੋਂ ਓਲੇ ਹੋਣਾ. ਲੁਕਣਾ. ਛਿਪਣਾ.
ਦੁਰ੍ਨਿਰੀਕ੍ਸ਼੍ਯ. ਵਿ- ਜਿਸ ਦਾ ਵੇਖਣਾ ਮੁਸ਼ਕਿਲ ਹੋਵੇ. ਜੋ ਆਸਾਨੀ ਨਾਲ ਨਾ ਵੇਖਿਆ ਜਾ ਸਕੇ. "ਦੁਰਨਿਰੀਛ ਅਤਿ ਪੁੰਜ ਤੇਜ ਕੋ." (ਗੁਪ੍ਰਸੂ) ੨. ਭਯੰਕਰ. ਡਰਾਵਣਾ। ੩. ਬਦਸ਼ਕਲ, ਕਰੂਪ.