ਸੰਗ੍ਯਾ- ਕਕ੍ਸ਼ਾ ਵਾਲੀ. ਲਿੰਗੋਟੀ. ਦੇਖੋ, ਕਖਾਈ.
ਸੰਗ੍ਯਾ- ਹਾਹਾਕਾਰ ਦੀ ਧੁਨਿ। ੨. ਡੰਡ ਰੌਲਾ. ਚੀਕ ਪੁਕਾਰ. "ਬਿਨ ਬੋਹਿਥ ਭੈ ਡੂਬੀਐ ਪਿਆਰੇ, ਕੰਧੀ ਪਾਇ ਕਹਾਹ." (ਸੋਰ ਅਃ ਮਃ ੧) "ਭਾ ਕਹਾਹ ਕੋ ਸਬਦ ਮਹਾਨਾ." (ਨਾਪ੍ਰ)
ਸੰਗ੍ਯਾ- ਵਖਿਆਨ (ਵ੍ਯਾਖ੍ਯਾਨ). ਕਥਨ। ੨. ਅਖਾਣ (ਆਖ੍ਯਾਨ). ਕਥਾ.
nan
nan
nan
nan
nan
ਸੰਗ੍ਯਾ- ਕਥਾਨਕ. ਕਥਾ. ਕਿੱਸਾ. "ਅਕਥ ਕੀ ਕਰਹਿ ਕਹਾਣੀ." (ਅਨੰਦੁ)
ਸੰਗ੍ਯਾ- ਆਖ੍ਯਾਨ. ਪ੍ਰਸੰਗ. "ਸ੍ਰੋਨ ਸੁਨ੍ਯੋ ਸਖਿ, ਪ੍ਰੀਤਿ ਕਹਾਨੋ." (ਕ੍ਰਿਸਨਾਵ)
ਸੰਗ੍ਯਾ- ਕੰ (ਜਲ) ਨੂੰ ਹਾਰ (ਢੋਣ) ਵਾਲਾ. ਸੱਕ਼ਾ। ੨. ਡੋਲੀ ਪਾਲਕੀ ਆਦਿ ਨੂੰ ਕੰਨ੍ਹੇ ਤੇ ਰੱਖਕੇ ਲੈ ਜਾਣ ਵਾਲਾ। ੩. ਅ਼. [قہار] ਕ਼ਹਾਰ. ਕਰਤਾਰ. ਵਾਹਗੁਰੂ. ਨੀਚਾਂ (ਪਾਮਰਾਂ) ਤੇ ਕ਼ਹਰ ਕਰਨ ਵਾਲਾ. "ਸਿਫਤ ਕਹਾਰ ਸਤਾਰ ਹੈ." (ਗੁਪ੍ਰਸੂ)