اُ توں شروع ہون والے پنجابی لفظاں دے معنےਛ

ਸੰਗ੍ਯਾ- ਛਿਪਕਲੀ. ਕਿਰਲੀ. ਗ੍ਰਹਗੋਧਾ.

ਕ੍ਰਿ- ਛਿਪਨਾ. ਗੁਪਤ ਹੋਣਾ. ਲੁਕਣਾ. "ਕਹੈ ਨਾਨਕ ਛਪੈ ਕਿਉ ਛਪਿਆ." (ਆਸਾ ਮਃ ੧) ੨. ਛਾਪੇ ਜਾਣਾ. ਚਿੰਨ੍ਹਿਤ ਹੋਣਾ.

ਕ੍ਰਿ- ਛਿਪਨਾ. ਗੁਪਤ ਹੋਣਾ. ਲੁਕਣਾ. "ਕਹੈ ਨਾਨਕ ਛਪੈ ਕਿਉ ਛਪਿਆ." (ਆਸਾ ਮਃ ੧) ੨. ਛਾਪੇ ਜਾਣਾ. ਚਿੰਨ੍ਹਿਤ ਹੋਣਾ.

ਦੇਖੋ, ਛੱਪਨ. "ਛਪਨ ਕੋਟਿ ਜਾਕੈ ਪ੍ਰਤਿਹਾਰ." (ਭੈਰ ਅਃ ਕਬੀਰ) ਦੇਖੋ, ਪ੍ਰਤਿਹਾਰ। ੨. ਦੇਖੋ. ਛਪਣਾ.

ਸੰਗ੍ਯਾ- ਛੈ ਅਤੇ ਪਚਾਸ. ਛਪੰਜਾ. ਸਟ੍‌ਪੰਚਾਸ਼ਤ- ੫੬.

ਦੇਖੋ, ਛਪਣਾ.