ਫ਼ਾ. [پہلوُ] ਸੰਗ੍ਯਾ- ਬਗਲ ਅਤੇ ਕਮਰ ਦੇ ਮੱਧ ਦਾ ਭਾਗ. ਪਾਸ਼੍ਤ. ਪਾਸਾ.
ਵਿ- ਪ੍ਰਥਮ ਜਨਮਿਆ. ਪਹਿਲਾ ਪੁਤ੍ਰ।੨ ਪਹਿਲਾਂ ਹੋਣ ਵਾਲਾ.
ਪਿਆ. ਪੜਾ. "ਠਾਗਉਰੀ ਸਿਉ ਉਲਝਿ ਪਹਾ." (ਸਾਰ ਮਃ ੫) ਠਗਬਾਜੀ ਵਿੱਚ ਉਲਝ ਪਿਆ। ੨. ਸੰਗ੍ਯਾ- ਪਥ. ਮਾਰਗ. ਰਾਹ. ਜਿਵੇਂ- ਇਹ ਪਹਾ ਪਿੰਡ ਨੂੰ ਜਾਂਦਾ ਹੈ.
ਸੰਗ੍ਯਾ- ਪਹਾੜ. ਪਰਵਤ. "ਗੁਨ ਕੋ ਪਹਾਰ ਹੈ." (ਅਕਾਲ) ੨. ਦੇਖੋ, ਪ੍ਰਹਾਰ। ੩. ਸੰ. ਪ੍ਰਸ੍ਤਾਰ. ਫੈਲਾਉ. ਵਿਸ੍ਤਾਰ.