اُ توں شروع ہون والے پنجابی لفظاں دے معنےਦ

ਸੰਗ੍ਯਾ- ਦੁਰ੍‍ਵਚਨ. ਖੋਟਾ ਵਚਨ. ਕੌੜਾ ਬੋਲ. ਕੁਵਾਕ੍ਯ. "ਦੁਰਬਚਨ ਭੇਦ ਭਰਮੰ." (ਸਹਸ ਮਃ ੫) ਦੇਖੋ, ਭਰਮ ੯.


ਸੰ. ਦੁਰ੍‍ਵਾਰ. ਵਿ- ਜੋ ਵਰਜਿਆ (ਰੋਕਿਆ) ਨਾ ਜਾ ਸਕੇ. ਜਿਸ ਦਾ ਵਾਰਣ ਨਾ ਹੋਵੇ. "ਦੁਰਬਰ ਵੇਸ." (ਕਲਕੀ) ਦੁਰ੍‍ਵਾਰ ਯੋਧਾ ਦਾ ਲਿਬਾਸ।#੨. ਦੁਰ੍‍ਬਲ. ਕ੍ਰਿਸ਼. ਦੁਬਲਾ. "ਦੁਰਬਰ ਤਨ ਝਰ ਝੰਝਰ ਹੋਵਾ." (ਗੁਪ੍ਰਸੂ)


ਵਿ- ਦੁਰ੍‍ਬਲ. ਕਮਜ਼ੋਰ। ੨. ਕ੍ਰਿਸ਼. ਪਤਲਾ. ਦੁਬਲਾ। ੩. ਨਿਰਧਨ. ਕੰਗਾਲ. "ਸੋਈ ਮੁਕੰਦ ਦੁਰਬਲ ਧਨ ਲਾਧੀ." (ਗੌਂਡ ਰਵਿਦਾਸ)


ਸੰ. दुर्वासस्. ਦੁਰ੍‍ਵਾਸਾ. ਵਿ- ਮੈਲੇ ਵਸਤ੍ਰਾਂ ਵਾਲਾ. ਬੁਰੇ ਵਸਤ੍ਰਾਂ ਵਾਲਾ। ੨. ਸੰਗ੍ਯਾ- ਇੱਕ ਰਿਖੀ, ਜੋ ਅਤ੍ਰਿ ਅਤੇ ਅਨਸੂਯਾ ਦਾ ਪੁਤ੍ਰ ਸੀ. ਕਈ ਕਹਿਂਦੇ ਹਨ ਕਿ ਇਹ ਸ਼ਿਵ ਤੋਂ ਉਤਪੰਨ ਹੋਇਆ ਹੈ.¹ ਇਹ ਵਡਾ ਹੀ ਕ੍ਰੋਧੀ ਸੀ, ਇਸ ਨੇ ਕਈਆਂ ਨੂੰ ਸਰਾਪ ਦਿੱਤੇ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਇਸ ਨੇ ਇੰਦ੍ਰ ਨੂੰ ਇੱਕ ਮਾਲਾ ਦਿੱਤੀ, ਜਿਸ ਦੀ ਇੱਦ੍ਰ ਦੇ ਹਾਥੀ ਐਰਾਵਤ ਨੇ ਨਿਰਾਦਰੀ ਕੀਤੀ, ਇਸ ਪੁਰ ਦੁਰਵਾਸਾ ਨੇ ਇੰਦ੍ਰ ਨੂੰ ਸਰਾਪ ਦੇ ਦਿੱਤਾ ਕਿ ਤੇਰਾ ਰਾਜ ਤ੍ਰੈਲੋਕਾਂ ਤੋਂ ਟਲ ਜਾਵੇ. ਸਰਾਪ ਦੇ ਕਾਰਣ ਇੰਦ੍ਰ ਅਤੇ ਦੇਵਤੇ ਨਿਰਬਲ ਹੋ ਗਏ ਅਰ ਦੈਂਤਾਂ ਕੋਲੋਂ ਹਾਰਨ ਲੱਗ ਪਏ. ਅੰਤ ਵਿਚ ਦੇਵਤੇ ਵਿਸਨੁ ਦੀ ਸ਼ਰਣ ਜਾਪਏ ਅਤੇ ਉਸ ਦੀ ਆਗ੍ਯਾ ਅਨੁਸਾਰ ਦੇਵਤਿਆਂ ਨੇ ਸਮੁੰਦਰ ਰਿੜਕਕੇ ਅੰਮ੍ਰਿਤ ਅਤੇ ਹੋਰ ਕਈ ਰਤਨ ਕੱਢੇ, ਜਿਸ ਤੋਂ ਮੁੜ ਬਲਵਾਨ ਹੋਏ.#ਮਹਾਭਾਰਤ ਵਿਚ ਲਿਖਿਆ ਹੈ ਕਿ ਇੱਕ ਵਾਰ ਕ੍ਰਿਸਨ ਜੀ ਨੇ ਦੁਰਵਾਸਾ ਦਾ ਪ੍ਰੇਮ ਨਾਲ ਸ੍ਵਾਗਤ ਕੀਤਾ, ਪਰ ਜੇਹੜੇ ਰੋਟੀਆਂ ਦੇ ਟੁਕੜੇ ਪੈਰਾਂ ਵਿਚ ਡਿਗੇ ਪਏ ਸਨ, ਕ੍ਰਿਸਨ ਜੀ ਉਹ ਚੁੱਕਣੇ ਭੁੱਲ ਗਏ. ਇਸ ਪੁਰ ਦੁਰਵਾਸਾ ਗੁੱਸੇ ਹੋ ਗਿਆ ਅਤੇ ਆਖਿਆ ਕਿ ਤੂੰ ਫੰਧਕ ਦੇ ਤੀਰ ਨਾਲ ਘਾਇਲ ਹੋਕੇ ਪ੍ਰਾਣ ਤ੍ਯਾਗੇਂਗਾ।#ਦੁਰਵਾਸਾ ਦੇ ਹੀ ਸਰਾਪ ਨਾਲ ਕ੍ਰਿਸਨ ਜੀ ਦੇ ਪੁਤ੍ਰ ਸਾਂਬ ਦੇ ਪੇਟ ਪੁਰ ਬੱਧੇ ਹੋਏ ਵਸਤ੍ਰਾਂ ਤੋਂ, ਯਾਦਵਕੁਲ ਨਾਸ਼ਕ, ਮੂਸਲ ਪੈਦਾ ਹੋਇਆ² ਸੀ. ਦੇਖੋ, ਵਿਸਨੁ ਪੁਰਾਣ ਅੰਸ਼ ੫. ਅਃ ੩੭. "ਦੁਰਵਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ." (ਧਨਾ ਨਾਮਦੇਵ) ਦੇਖੋ, ਅੰਬਰੀਸ ਅਤੇ ਦੱਤ.


ਸੰ. दुर्बुद्घि. ਸੰਗ੍ਯਾ- ਬੁਰੀ ਅ਼ਕ਼ਲ। ੨. ਵਿ- ਜਿਸ ਦੀ ਸਮਝ ਖੋਟੀ ਹੈ.


ਸੰ. दुर्बोध. ਵਿ- ਜਿਸ ਦਾ ਸਮਝਣਾ ਔਖਾ ਹੋਵੇ.


ਸੰ. दुर्वृत्. ਦੁਰ੍‌ਵ੍ਰਿੱਤ. ਵਿ- ਦੁਰਾਚਾਰੀ. ਬੁਰੇ ਚਲਨ ਵਾਲਾ. ਕੁਕਰਮੀ. "ਦੁਰਬ੍ਰਿਤ ਚਿਤਵ੍ਯੋ ਪਾਪ." (ਗੁਪ੍ਰਸੂ)


ਸੰ. ਦੁਰ੍‍ਭਗ. ਵਿ- ਬਦਨਸੀਬ. ਮੰਦਭਾਗੀ.


ਸੰ. ਦੁਰ੍‍ਭਰ. ਵਿ- ਜਿਸ ਦਾ ਚੱਕਣਾ ਔਖਾ ਹੋਵੇ। ੨. ਜਿਸ ਦਾ ਭਰਨਾ ਔਖਾ ਹੋਵੇ.


ਸੰ. ਦੁਰ੍‍ਭਾਗ੍ਯ. ਸੰਗ੍ਯਾ- ਖੋਟੀ ਕ਼ਿਸਮਤ. ਮੰਦ ਭਾਗ.