ਸੰਗ੍ਯਾ- ਅਨਾਰ ਦਾ ਬੀਜ. ਖ਼ਾਸ ਕਰਕੇ ਖੱਟੇ ਅਨਾਰ ਦੇ ਸੁਕਾਏ ਹੋਏ ਦਾਣੇ, ਜੋ ਚਟਣੀ ਮਸਾਲੇ ਆਦਿ ਵਿੱਚ ਵਰਤੀਦੇ ਹਨ.
ਸੰ. अनार्य. ਸੰਗ੍ਯਾ- ਜੋ ਆਰ੍ਯ (ਸ਼੍ਰੇਸ) ਨਹੀਂ। ੨. ਅਨਾੜੀ। ੩. ਅਸਭ੍ਯ. ਗਁਵਾਰ.
ਵਿ- ਨਾ ਨਾਲ ਦਾ. ਜੋ ਸਦਾ ਸਾਥੀ ਨਹੀਂ. "ਖੰਡਿਆ ਭਰਮ ਅਨਾਲ ਕਾ." (ਮਾਰੂ ਸੋਲਹੇ ਮਃ ੫) ੨. ਨਿਰਾਲਸ. ਆਲਸ ਬਿਨਾ.
ਸੰਗ੍ਯਾ- ਲੋਭ ਦਾ ਅਭਾਵ. ਸੰਤੋਖ.
ਵਿ- ਆਲੰਬ (ਆਸ਼੍ਰਯ) ਬਿਨਾ. "ਅਨਾਲੰਬ ਲਖ ਸੀਸ ਝੁਕਾਵਾ." (ਗੁਪ੍ਰਸੂ)
ਕ੍ਰਿ- ਅਨ੍ਹਾਉਣਾ. ਇਸਨਾਨ ਕਰਨਾ. ਅਨ੍ਹਾਨਾ. "ਜਲ ਨਿਕਾਸ ਪੁਨ ਸਿੱਖ ਅਨਾਵੈ." (ਗੁਪ੍ਰਸੂ) ੨. ਸੰਗ੍ਯਾ- ਅਨਾਯਨ ਕਰਾਉਣਾ. ਮੰਗਵਾਉਣਾ. ਅਣਵਾਣਾ.
ਵਿ- ਆਵਰ੍ਤ (ਘੁਮਾਉ) ਬਿਨਾ. ਚੱਕਰ ਬਿਨਾ. ਭਾਵ- ਜੋ ਮੁੜਦਾ (ਭੌਂਦਾ) ਨਹੀਂ "ਅਨਾਵਰਤ ਬੀਰੰ ਮਹਾਂ ਵਰਤ ਧਾਰਾ." (ਪਾਰਸਾਵ) ੨. ਸੰ. अनावृत- ਅਨਾਵ੍ਰਿਤ. ਜੋ ਆਵ੍ਰਿਤ (ਢਕਿਆ ਹੋਇਆ) ਨਹੀਂ. ਖੁਲ੍ਹਾ.
ਸੰਗ੍ਯਾ- ਵ੍ਰਿਸ੍ਟਿ (ਵਰਖਾ) ਦਾ ਅਭਾਵ. ਮੀਂਹ ਨਾ ਪੈਣਾ. ਔੜ.
nan
ਵਿ- ਜੋ ਨਾੜੀ (ਨਬਜ) ਦੇਖਣ ਨਾ ਜਾਣੇ. ਅਜਾਣ ਵੈਦ। ੨. ਸੰ. ਅਨ- ਏਡ. ਅਨੇਡ. ਮੂਰਖ. ਬੁੱਧਿਹੀਨ. "ਅਸੰਤ ਅਨਾੜੀ ਕਦੇ ਨ ਬੂਝੈ." (ਗਉ ਮਃ ੩)
nan