اُ توں شروع ہون والے پنجابی لفظاں دے معنےਦ

ਸੰ. ਦੁਰ੍‍‌ਭਿਕ੍ਸ਼੍‍. ਸੰਗ੍ਯਾ- ਅਜਿਹਾ ਸਮਾਂ, ਜਿਸ ਵਿੱਚ ਭਿਕ੍ਸ਼ਾ ਮਿਲਨੀ ਔਖੀ ਹੋਵੇ. ਕ਼ਹ਼ਤ਼. ਕਾਲ (ਅਕਾਲ).


ਸੰ. ਦੁਰ੍‍ਭੇਦ. ਵਿ- ਜਿਸ ਦਾ ਭੇਦਨ (ਵਿੰਨਣਾ) ਔਖਾ ਹੋਵੇ. ਜਿਸ ਦਾ ਛੇਦਨ ਨਾ ਹੋ ਸਕੇ. ਦੁਰ੍‍ਭੇਦ੍ਯ.


ਵਿ- ਦੂਰਿ- ਭ੍ਰਮਾ. ਵਿ- ਦੂਰ ਦੂਰ ਤਕ ਭ੍ਰਮਣ ਵਾਲੀ. ਸਾਰੇ ਵਿਚਰਣ ਵਾਲੀ. ਦੁਰਗਾ. (ਦਸਮਗ੍ਰੰਥ) ੨. ਭ੍ਰਮ ਤੋਂ ਬਿਨਾ.


ਸੰ. ਦੁਰ੍‍ਮਤਿ. ਵਿ- ਕਮ ਅ਼ਕ਼ਲ ਵਾਲਾ. ਬੇਸਮਝ. ਖਲ. "ਦੁਰਮਤਿ ਸਿਉ ਨਾਨਕ ਫਧਿਓ." (ਸਃ ਮਃ ੯) ੨. ਸੰਗ੍ਯਾ- ਬੇਸਮਝੀ. ਨਾਦਾਨੀ. ਮੂਰਖਤਾ. "ਤਜਿ ਸਕਲ ਦੁਹਕ੍ਰਿਤ ਦੁਰਮਤੀ." (ਗੂਜ ਜੈਦੇਵ)


ਸੰ. ਦੁਰ੍‍ਮਦ. ਵਿ- ਨਸ਼ੇ ਵਿੱਚ ਮਸ੍ਤ. ਉਨਮੱਤ। ੨. ਹੰਕਾਰ ਵਿੱਚ ਮਗਨ. ਅਭਿਮਾਨੀ. "ਜੁੱਧ ਵਿਖੇ ਦੁਰਮਦ ਬਡੇ." (ਕ੍ਰਿਸਨਾਵ)