ਸੰ. ਸੰਗ੍ਯਾ- ਵੀਣਾ. ਦੋ ਤੂੰਬਿਆਂ ਵਾਲੀ ਤੰਤੀ, ਜਿਸ ਦੀਆਂ ਪੰਜ ਤਾਰਾਂ ਅਤੇ ਅਚਲ ਠਾਟ ਹੁੰਦਾ ਹੈ. ਦੇਖੋ, ਵੀਣਾ ੨.
ਸੰ. ਸੰਗ੍ਯਾ- ਬ੍ਰਾਹਮਣ. ਅਤ੍ਰਿਸਿਮ੍ਰਿਤਿ ਦੇ ਸ਼ਃ ੧੩੮ ਵਿੱਚ ਲਿਖਿਆ ਹੈ- ਸੰਸਕਾਰ ਤੋਂ "ਦ੍ਵਿਜ" ਹੁੰਦਾ ਹੈ, ਵਿਦਯਾ ਦ੍ਵਾਰਾ "ਵਿਪ੍ਰ" ਬਣਦਾ ਹੈ। ੨. ਰਿਸਿ. ਰਿਖੀ। ੩. ਪਿੱਪਲ। ੪. ਸਰੀਂਹ (ਸ਼ਿਰੀਸ) ਬਿਰਛ। ੫. ਵਿ- ਬੁੱਧਿਮਾਨ. ਦਾਨੀ.
ਦਨੁ ਦੇ ਉਦਰ ਤੋਂ ਕਸ਼੍ਯਪ ਦਾ ਪੁਤ੍ਰ, ਜੋ ਦਾਨਵਾਂ ਦਾ ਰਾਜਾ ਸੀ. ਦੇਖੋ, ਬਿਪ੍ਰਚਿੰਤਾਨ.
ਸੰ. ਸੰਗ੍ਯਾ- ਵਿਰੋਧ। ੨. ਸ਼ੱਕ. ਸੰਸਾ। ੩. ਵਿਕਾਰ. ਬਦਲਣ ਦਾ ਭਾਵ। ੪. ਐਸਾ ਕਥਨ, ਜੋ ਪਰਸਪਰ ਵਿੱਰੁਧ ਹੋਵੇ. ਵਿਰੋਧਿਕ੍ਤ। ੫. ਵਿਵਾਦ.
ਕਾਵ੍ਯ ਅਨੁਸਾਰ ਇੱਕ ਨਾਯਿਕਾ-#'ਪ੍ਰਿਯ ਵਿਹੀਨ ਸੰਕੇਤ ਲਖਿ ਜੋ ਤਿਯ ਅਤਿ ਅਕੁਲਾਯ।#ਤਾਹਿਂ ਵਿਪ੍ਰਲਬਧਾ ਕਹਿਤ ਸੁ ਕਵਿਨ ਕੇ ਸਮੁਦਾਯ।' (ਜਗਦਵਿਨੋਦ)
ਸੰ. ਸੰਗ੍ਯਾ- ਵਿਰੁੱਧ ਕਥਨ. ਆਪਣੀ ਬਾਤ ਦੇ ਵਿਰੁੱਧ ਆਪ ਹੀ ਆਖਣਾ। ੨. ਝਗੜਾ. ਵਿਵਾਦ.
ਸੰ. ਸੰਗ੍ਯਾ- ਵਿ- ਪ੍ਰਲੰਭ. ਝਗੜਾ. ਵਿਵਾਦ। ੨. ਵੰਚਨ. ਠਗਣਾ। ੩. ਵਿਰਹ. ਵਿਛੋੜਾ। ੪. ਕਾਵ੍ਯ ਅਨੁਸਾਰ ਸ਼੍ਰਿੰਗਾਰ ਦੀ ਇੱਕ ਅਵਸ੍ਥਾ- "ਵਿਛੁਰਤ ਪ੍ਰੀਤਮ ਪ੍ਰੀਤਮਾ ਹੋਤ ਜੁ ਰਸ ਤਿਹ ਠੌਰ। ਵਿਪ੍ਰਲੰਭ ਤਾਂਸੋਂ ਕਹੈਂ ਕੇਸ਼ਵ ਕਵਿਸਿਰਮੌਰ।।" (ਰਸਿਕਪ੍ਰਿਯਾ)
ਦੇਖੋ, ਵਿਪਰਯਯ.
ਸੰ. ਸੰਗ੍ਯਾ- ਉਪਦ੍ਰਵ. ਹਲਚਲ। ੨. ਬਲਵਾ. ਬਗਾਵਤ। ੩. ਵਿਪੱਤਿ. ਮੁਸੀਬਤ। ੪. ਪਾਣੀ ਦਾ ਹੜ੍ਹ। ੫. ਕਿਸ਼ਤੀ ਦਾ ਡੂੱਬਣਾ.
ਵਿ- ਫਲ ਰਹਿਤ. ਨਿਸਫਲ। ੨. ਬੇਫਾਇਦਾ। ਨਿਕੰਮਾ। ੩. ਖੱਸੀ. ਅੰਡਕੋਸ਼ (ਫ਼ੋਤਿਆਂ) ਬਿਨਾ.
nan