اُ توں شروع ہون والے پنجابی لفظاں دے معنےਹ

ਸੰ. ਹੋਲਾਕਾ ਅਥਵਾ ਹੋਲਿਕਾ. ਸੰਗ੍ਯਾ- ਹੋਲਿਕਾਦਹਨ. ਫੱਗੁਣ ਸੁਦੀ ੧੫. ਦਾ ਤ੍ਯੋਹਾਰ. ਦੇਖੋ, ਢੁੰਡਾ. "ਹੋਲਿ ਦਸਹਰਾ ਦਰਸਨ ਆਵਹੁ." (ਗੁਪ੍ਰਸੂ) "ਹੋਲੀ ਕੀਨੀ ਸੰਤਸੇਵ." (ਬਸੰ ਮਃ ੫)


ਹੋਵੇਗਾ.


ਦੇਖੋ, ਹੋਣਾ.


ਹੁੰਦਾ. ਹੁੰਦੇ. ਹੋਤਾ. ਹੋਤੇ. "ਹੋਵਤ ਆਏ ਸਦ ਸਦੀਵ." (ਬਾਵਨ)


ਹੋਣਾ. ਅਸ੍ਤਿਤ੍ਵ। ੨. ਵਿ- ਹੋਣ ਯੋਗ. ਹੋਣ ਵਾਲਾ. ਅਵਸ਼੍ਯ ਹੋਣ ਯੋਗ੍ਯ ਭਾਵ- ਮਰਣ. "ਹੋਵਨ ਕਉਰਾ ਅਨਹੋਵਨ ਮੀਠਾ." (ਬਿਲਾ ਮਃ ੫) ਮਰਨਾ ਕੌੜਾ ਅਤੇ ਜਿਉਣਾ ਮਿੱਠਾ.


ਸੰਗ੍ਯਾ- ਹੋਣੀ. ਭਾਵੀ। ੨. ਨਿਤ੍ਯ ਹੋਣ ਵਾਲਾ ਕਰਤਾਰ. "ਹੋਵਨਹਾਰ ਹੋਤ ਸਦ ਆਇਆ." (ਬਾਵਨ)


ਹੁੰਦੇ ਹਨ. "ਹੁਕਮੀ ਹੋਵਨਿ ਆਕਾਰ." (ਜਪੁ)