اُ توں شروع ہون والے پنجابی لفظاں دے معنےਸ

ਦੇਖੋ, ਸਰਬਤ੍ਰ.


ਦੇਖੋ, ਸਰਵਣ ਅਤੇ ਸ੍ਰਵਣ.


(ਧਨਾ ਅਃ ਮਃ ੧) ਸਤਿਸੰਗ ਵਿੱਚ ਵਿਵੇਕੀ ਜਨ ਹੈ, ਵਿਵੇਕੀ ਦੇ ਰਿਦੇ ਵਿੱਚ ਗਿਆਨ ਸਮੁੰਦਰ ਅਥਵਾ ਕਰਤਾਰ ਹੈ.


ਸਰੋਵਰ. ਤਾਲ। ੨. ਤਾਲਾਂ ਵਿੱਚੋਂ ਵਰਤ੍ਵ (ਉੱਤਮਤਾ) ਰੱਖਣ ਵਾਲਾ. ਸਮੁੰਦਰ. ਦੇਖੋ, ੜਾ.


ਸਰੋਵਰ (ਸਮੁੰਦਰ) ਵਿੱਚ "ਤਿਤੁ ਸਰਵਰੜੈ ਭਈਲੇ ਨਿਵਾਸਾ." (ਸੋਪੁਰਖੁ) ਭਾਵ- ਸੰਸਾਰ ਸਮੁੰਦਰ ਵਿੱਚ.


ਵਿ- ਸਰਵਰ (ਸੁਲਤਾਨ) ਦਾ ਉਪਾਸਕ. ਸੁਲਤਾਨੀਆ। ੨. ਸੰ. ਸ਼ਰ੍‍ਵਰੀ. ਸੰਗ੍ਯਾ- ਰਾਤ, ਜੋ ਤਾਰਿਆਂ ਨਾਲ ਚਿੱਤਮਿਤਾਲੀ ਹੈ. ਦੇਖੋ, ਸਰਵਰ ੮। ੩. ਹਲਦੀ। ੪. ਫ਼ਾ. [سروری] ਸਰਦਾਰੀ. ਪ੍ਰਧਾਨਤਾ.


ਦੇਖੋ, ਸਰੋਵਰ। ੨. ਸਿੰਧੁ ਨਦ. "ਭਰਿ ਸਰਵਰੁ ਜਬ ਊਛਲੈ." (ਸੂਹੀ ਫਰੀਦ) ੩. ਮਾਨਸਰ. "ਤੂੰ ਸਰਵਰੁ ਤੂੰ ਹੰਸੁ." (ਸ੍ਰੀ ਮਃ ੧) ੪. ਸਰ- ਆਵਰਤ ਦਾ ਸੰਖੇਪ. ਭੌਰੀ. ਜਲ ਦਾ ਚਕ੍ਰ. "ਨਾ ਸਰਵਰੁ ਨਾ ਉਛਲੈ." (ਸੂਹੀ ਮਃ ੧) ੫. ਡਿੰਗ. ਸਮੁੰਦਰ. ਜਲਧਿ। ੬. ਫ਼ਾ. [سرور] ਸਰਦਾਰ. ਪ੍ਰਧਾਨ। ੭. ਦੇਖੋ, ਸੁਲਤਾਨ। ੮. ਸੰ शर्वर ਵਿ- ਚਿੱਤਮਿਤਾਲਾ. ਡੱਬ ਖੜੱਬਾ.; ਦੇਖੋ, ਸਰਵਰ ਅਤੇ ਸਰੋਵਰ.


ਫ਼ਾ [سرورکائنات] ਵਿ- ਕਾਯਨਾਤ (ਜਹਾਨ) ਦਾ ਸਰਦਾਰ.