اُ توں شروع ہون والے پنجابی لفظاں دے معنےਅ

ਵਿ- ਅਣੀ ਵਾਲਾ. ਨੋਕਦਾਰ। ੨. ਅਭਿੰਨ. ਜੋ ਨਿਆਰਾ ਨਹੀਂ। ੩. ਸੰਗ੍ਯਾ- ਦੂਜ ਦਾ ਚੰਦ, ਜਿਸ ਦੇ ਦੋ ਨੋਕਾਂ ਹਨ. "ਭਾਲ ਬਿਰਾਜਤ ਹੈ ਅਨਿਆਰੋ." (ਚਰਿਤ੍ਰ ੧)


ਸੰ. ਵਿ- ਜੋ ਇਸ੍ਟ (ਪਿਆਰਾ) ਨਹੀਂ. ਇੱਛਾ ਦੇ ਵਿਰੁੱਧ। ੨. ਸੰਗ੍ਯਾ- ਨੁਕਸਾਨ. ਹਾਨੀ. ਅਮੰਗਲ.


ਵਿ- ਨਾ ਇੱਕ. ਅਨੇਕ. ਬਹੁਤ "ਅਨਿਕ ਭੋਗ ਬਿਖਿਆ ਕੇ ਕਰੈ." (ਸੁਖਮਨੀ) ੨. ਸੰ. ਕਨਕ. ਸੰਗ੍ਯਾ- ਸੁਵਰਣ. ਸੋਨਾ. "ਅਨਿਕ ਕਟਕ ਜੈਸੇ ਭੂਲਪਰੇ." (ਸੋਰ ਰਵਦਾਸ) ੩. ਅ਼. [عنک] ਅ਼ਨਕ. ਦੇਸ਼ਯਾਤ੍ਰਾ. ਸਫਰ। ੪. ਹਮਲਾ. ਧਾਵਾ. "ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂ ਨਾਹੀਂ." (ਗਉ ਮਃ ੫) ਕਾਮਾਦਿ ਵੈਰੀਆਂ ਪੁਰ ਬਹੁਤ ਹਮਲੇ ਕਰਕੇ ਹਾਰ ਗਿਆ ਹਾਂ.


ਅਨੇਕਧਾ. ਕ੍ਰਿ. ਵਿ- ਅਨੇਕ ਪ੍ਰਕਾਰ ਨਾਲ. ਅਨੇਕ ਤਰ੍ਹਾਂ ਦੇ. "ਖੋਜ ਅਸੰਖ ਅਨਿਕਤ ਪੰਥਾ." (ਦੇਵ ਮਃ ੫) ੨. ਸੰਗ੍ਯਾ- ਅਨੇਕਤ੍ਵ. ਅਨੇਤਕਾ.


ਕ੍ਰਿ- ਵਿ- ਅਨੇਕ ਧਾ. ਅਨੇਕ ਤਰ੍ਹਾਂ. ਅਨੇਕ ਢੰਗ ਨਾਲ.


ਵਿ- ਅਨੇਕ ਮੂੰਹਾਂ ਵਾਲਾ। ੨. ਸੰਗ੍ਯਾ- ਸ਼ੇਸਨਾਗ. ਸਹਸ੍ਰਫਣੀ। ੩. ਸ਼ਿਵ. ਪੰਚਮੁਖ। ੪. ਰਾਵਣ. ਦਸ਼ਮੁਖ। ੫. ਬ੍ਰਹਮਾ. ਚਤੁਰਾਨਨ। ੬. ਕਾਰ੍‌ਤਿਕੇਯ. ਖੜਾਨਨ.