ਦੇਖੋ, ਦੁਰਾਉਣਾ। ੨. ਦੇਖੋ, ਦੂਰਾਈ.
ਦੂਰ ਹੈ. ਕਠਿਨ ਹੈ. "ਠਾਕੁਰ ਮਿਲਨ ਦੁਰਾਈਂ." (ਕਾਨ ਮਃ ੫)
ਦੇਖੋ, ਦੁਰਾਸਾ ੨.
ਸੰ. ਵਿ- ਜਿਸ ਦਾ ਪ੍ਰਾਪਤ ਹੋਣਾ ਔਖਾ ਹੋਵੇ। ੨. ਕਠਿਨ. ਮੁਸ਼ਕਿਲ. "ਕੀਨ ਦੁਰਾਸਦ ਤਪ ਜਿਹ ਭਾਰੀ." (ਨਾਪ੍ਰ)
ਸੰ. ਦੁਰਾਸ਼ਾ. ਸੰਗ੍ਯਾ- ਖੋਟੀ ਆਸਾ. ਝੂਠੀ ਉੱਮੀਦ। ੨. ਦੁਰਾਸ਼ਯ. ਬੁਰਾ ਖਿਆਲ. "ਤੈਂ ਦੁਰਾਸ ਧਰਿ ਉਰ ਮੇ ਹੇਰਾ." (ਗੁਪ੍ਰਸੂ) ੩. ਵਿ- ਬੁਰੇ ਆਸ਼ਯ ਵਾਲਾ, ਖੋਟੇ ਖਿਆਲ ਵਾਲਾ. "ਬੋਲ੍ਯੋ ਬਹੁਰੋ ਬਚਨ ਦੁਰਾਸਾ." (ਨਾਪ੍ਰ)
ਵਿ- ਦੁਰਾਸ਼ਾ ਵਾਲਾ, ਝੂਠੀ ਉੱਮੀਦ ਰੱਖਣ ਵਾਲਾ. "ਸੋ ਤਸਕਰ ਦੁਰਮਤੀ ਦਰਾਸੀ." (ਗੁਪ੍ਰਸੂ)
ਸੰ. दुराशिस्. ਸੰਗ੍ਯਾ- ਬਦਦੁਆ਼। ੨. ਬਦਖ੍ਵਾਹੀ.
ਸੰਗ੍ਯਾ- ਉਹ ਥਾਂ ਜਿੱਥੇ ਦੋ ਰਾਹ ਮਿਲਨ. ਦੋ ਰਾਹਾਂ ਦਾ ਸੰਗਮ। ੨. ਵਿ- ਦੋ ਰਾਹੀਂ ਚੱਲਣ ਵਾਲਾ. ਜੋ ਉਸੂਲ ਦਾ ਪੱਕਾ ਨਹੀਂ। ੩. ਦੇਖੋ, ਦੋਰਾਹਾ.
ਦੇਖੋ, ਦ੍ਵਿਰਾਗਮਨ.
ਸੰ. ਸੰਗ੍ਯਾ- ਬੁਰਾ ਹਠ. ਵਿਚਾਰ ਰਹਿਤ ਜਿੱਦ.
nan
ਸੰਗ੍ਯਾ- ਬੁਰਾ ਆਚਾਰ. ਖੋਟਾ ਚਾਲ ਚਲਨ. ਨਿੰਦਿਤ ਕਰਮ.