اُ توں شروع ہون والے پنجابی لفظاں دے معنےਬ

ਦੇਖੋ, ਪੌਬਾਰਾਂ.


ਦੇਖੋ, ਬਾਰਹ ੨.


ਦੇਖੋ, ਬਾਰਹ ਬਾਟ.


ਦੇਖੋ ਬਾਰਹ ਬੰਨੀ.


ਦੇਖੋ ਬਾਰਹਮਾਹਾ.


ਸਿੱਖਾਂ ਦੇ ਉਹ ਬਾਰਾਂ ਜਥੇ, ਜਿਨ੍ਹਾਂ ਨੇ ਪੰਜਾਬ ਦੇ ਇਲਾਕੇ ਮੱਲਕੇ ਆਪਣੀਆਂ ਰਿਆਸਤਾਂ ਕਾਇਮ ਕੀਤੀਆਂ. ਨਾਮ ਇਹ ਹਨ:-#੧. ਆਹਲੂਵਾਲੀਆਂ ਦੀ, ੨. ਸ਼ਹੀਦਾਂ ਦੀ, ੩. ਸਿੰਘਪੁਰੀਆਂ (ਫੈਜੁੱਲਾਪੁਰੀਆਂ) ਦੀ, ੪. ਸੁਕ੍ਰਚੱਕੀਆਂ ਦੀ, ੫. ਕਨ੍ਹੈਯਾਂ ਦੀ, ੬. ਕਰੋੜੀਆਂ ਦੀ, ੭. ਡੱਲੇਵਾਲੀਆਂ ਦੀ, ੮. ਨਸ਼ਾਨਵਾਲੀ, ੯. ਨਕੈਯਾਂ ਦੀ, ੧੦. ਫੂਲਕੀ, ੧੧. ਭੰਗੀਆਂ ਦੀ, ੧੨. ਰਾਮਗੜ੍ਹੀਆਂ ਦੀ. ਇਨ੍ਹਾਂ ਦੇ ਨਿਰਣੇ ਲਈ ਦੇਖੋ, ਹਰੇਕ ਨਾਮ ਦੀ ਵ੍ਯਾਖ੍ਯਾ.


ਕੁਰਬਾਨ. ਬਲਿਹਾਰ. ਵਾਰਣੇ. "ਬਾਰਿ ਜਾਉ ਗੁਰ ਅਪੁਨੇ ਊਪਰਿ." (ਧਨਾ ਮਃ ੫) ੨. ਫਸੀਲ. ਚਾਰਦੀਵਾਰੀ. ਦੇਖੋ, ਬਾਰ ੨੪. "ਮਨੁ ਮੰਦਰੁ ਤਨੁ ਸਾਜੀ ਬਾਰਿ." (ਗਉ ਮਃ ੫) ੩. ਸੰ. ਵਾਰਿ. ਜਲ. "ਬਰਸਤ ਨਿਰਮਲ ਬਾਰਿ." (ਗੁਪ੍ਰਸੂ) ੪. ਦੇਖੋ, ਵਾਰੀ। ੫. ਬਾਰ (ਦਰਵਾਜ਼ੇ) ਉੱਪਰ. "ਬਾਰਿ ਪਰਾਇਐ ਬੈਸਣਾ." (ਸ. ਫਰੀਦ)


ਦੇਖੋ, ਬਾਰਅਰਿ। ੨. ਸ਼ਸਤ੍ਰਨਾਮਮਾਲਾ ਵਿੱਚ ਵਾਰਣਅਰਿ ਦੀ ਥਾਂ ਬਾਰਿਅਰਿ ਸ਼ਬਦ ਆਇਆ ਹੈ. ਵਾਰਣ (ਹਾਥੀ) ਦਾ ਵੈਰੀ, ਸ਼ੇਰ.


ਦੇਖੋ, ਬਾਰਸ਼.