اُ توں شروع ہون والے پنجابی لفظاں دے معنےਦ

ਵਿ- ਖੋਟੇ ਆਚਾਰ ਵਾਲਾ. ਕੁਕਰਮੀ. ਬਦਚਲਨ. "ਦੁਰਮਤਿ ਹਰਣਾਖਸੁ ਦੁਰਾਚਾਰੀ." (ਗਉ ਅਃ ਮਃ ੧)


ਸੰਗ੍ਯਾ- ਦੁਰ- ਇੱਛਾ. ਮੰਦ ਵਾਸਨਾ. "ਆਇ ਪਰਿਓ ਨਾਨਕ ਗੁਰਚਰਨੀ ਤਉ ਉਤਰੀ ਸਗਲ ਦੁਰਾਛੈ." (ਦੇਵ ਮਃ ੫)


ਸੰ. दुरात्मन. ਵਿ- ਖੋਟੇ ਦਿਲ ਵਾਲਾ. ਦੁਸ੍ਟਾਤਮਾ.


ਸੰ. ਦੁਰਾਧਰ੍ਸ. ਵਿ- ਜਿਸ ਦਾ ਦਬਾਉਣਾ ਔਖਾ ਹੈ. ਜੋ ਵਸ਼ ਵਿੱਚ ਨਾ ਆ ਸਕੇ.


ਵਿ- ਭੈੜੇ ਮੂੰਹ ਵਾਲਾ, ਵਾਲੀ. "ਕੂਰ ਕੁਜਾਤਿ ਕੁਪੰਥਿ ਦੁਰਾਨਨ." (ਰਾਮਾਵ)


ਦੇਖੋ, ਦੁਰਾਉਣਾ। ੨. ਵਿ- ਦੂਰ ਹੋਇਆ. ਲੁਕਿਆ. ਛਿਪਿਆ.