اُ توں شروع ہون والے پنجابی لفظاں دے معنےਵ

ਸੰ. ਸੰਗ੍ਯਾ- ਵੱਡਣ ਦੀ ਕ੍ਰਿਯਾ. ਤਕਸੀਮ। ੨. ਪਾਤ੍ਰ. ਭਾਂਡਾ. ਬਰਤਨ.


ਸੰ. ਸੰਗ੍ਯਾ- ਪ੍ਰਭਾਤ. ਸਵੇਰ. ਤੜਕਾ.


ਰਸ ਦੇ ਉੱਦੀਪਨ ਕਰਨ ਵਾਲਾ ਭਾਵ. "ਜਿਨ ਤੇ ਜਗਤ ਅਨੇਕ ਰਸ ਪ੍ਰਕਟ ਹੋਤ ਅਨਯਾਸ।ਤਿਨ ਸੋਂ ਵਿਮਤਿ "ਵਿਭਾਵ" ਕਹਿ ਵਰਣਤ ਕੇਸ਼ਵਦਾਸ।।" (ਰਸਿਕਪ੍ਰਿਯਾ) ਦੇਖੋ, ਭਾਵ ਸ਼ਬਦ.


ਸੰਗ੍ਯਾ- ਜਿਸ ਦੀਆਂ ਕਿਰਣਾਂ ਬਹੁਤ ਚਮਕਣ ਵਾਲੀਆਂ ਹਨ, ਸੂਰਜ। ੨. ਅਗਨਿ। ੩. ਚੰਦ੍ਰਮਾ। ੪. ਅੱਕ। ੫. ਨਰਕਾਸੁਰ ਦਾ ਪੁਤ੍ਰ ਇੱਕ ਦਾਨਵ.


(ਵਿਰੁੱਧ ਭਾਵਨਾ). ਇੱਕ ਅਰਥਾਲੰਕਾਰ. ਕਾਹਣ ਦੇ ਨਾ ਹੋਣ ਪੁਰ ਭੀ ਕਾਰਯ ਦੀ ਉਤਪੱਤੀ ਕਹਿਣੀ, "ਵਿਭਾਵਨਾ" ਅਲੰਕਾਰ ਹੈ.#ਜਹਿਂ ਕਾਰਣ ਬਿਨ ਕਾਰਯ ਹੋਇ,#ਤਹਿਂ ਵਿਭਾਵਨਾ ਪਹਿਲੀ ਜੋਇ. (ਗਰਬਗੰਜਨੀ)#ਉਦਾਹਰਣ-#ਅਖੀ ਬਾਝਹੁ ਵੇਖਣਾ, ਵਿਣੁ ਕੰਨਾ ਸੁਨਣਾ#ਪੈਰਾਂ ਬਾਝਹੁ ਚਲਣਾਂ, ਵਿਣੁ ਹਥਾਂ ਕਰਣਾ.#ਜੀਭੈ ਬਾਝਹੁ ਬੋਲਣਾ ਇਉ ਜੀਵਤਮਰਣਾ,#ਨਾਨਕ ਹੁਕਮੁ ਪਛਾਣਿਕੈ ਤਉ ਖਸਮੈ ਮਿਲਣਾ.#(ਮਃ ੨. ਵਾਰ ਮਾਝ)#ਮਾਇਆ ਮਮਤਾ ਮੋਹਣੀ ਜਿਨਿ#ਵਿਣੁ ਦੰਤਾ ਜਗੁ ਖਾਇਆ(ਮਃ ੩. ਵਾਰ ਸੋਰ)#ਮੂਰਖ ਬੂਡਗਯੋ ਬਿਨ ਪਾਨੀ. (ਨਾਪ੍ਰ)#(ਅ) ਕਾਰਣ ਅਪੂਰਣ (ਨਾ ਮੁਕੰਮਲ) ਰਹਿਣ ਪੁਰ ਭੀ ਕਾਰ੍ਯ ਪੂਰਣ ਹੋਵੇ, ਇਹ ਵਿਭਾਵਨਾ ਦਾ ਦੂਜਾ ਰੂਪ ਹੈ.#ਜਹਾਂ ਹੇਤੁ ਪੂਰਣ ਨਹੀਂ ਉਪਜਤ ਹੈ ਪਰ ਕਾਜ.#(ਸ਼ਿਵਰਾਜਭੂਸਣ)#ਉਦਾਹਰਣ-#ਮੈਨਦੰਤ ਨਿਕਸੇ ਗੁਰਬਚਨੀ,#ਸਾਰੁ ਚਬਿ ਚਬਿ ਹਰਿਰਸੁ ਪੀਜੈ,#(ਕਲਿ ਅਃ ਮਃ ੪)#(ੲ) ਰੁਕਾਵਟ ਦੇ ਹੋਣ ਪੁਰ ਭੀ ਕਾਰਯ ਦਾ ਪੂਰਾ ਹੋਣਾ ਜੋ ਵਰਣਨ ਕਰੀਏ, ਤਦ ਵਿਭਾਵਨਾ ਦਾ ਤੀਜਾ ਰੂਪ ਹੁੰਦਾ ਹੈ.#ਪ੍ਰਤਿਬੰਧਕ ਕੇ ਹੋਤ ਹੀ ਕਾਰਜ ਪੂਰਨ ਮਾਨ.#(ਗਰਬਗੰਜਨੀ)#ਉਦਾਹਰਣ-#ਲੰਕਾ ਸਾ ਕੋਟੁ, ਸਮੁੰਦ ਸੀ ਖਾਈ,#ਤਿਹ ਰਾਵਨ ਘਰ ਖਬਰਿ ਨ ਪਾਈ.#(ਆਸਾ ਕਬੀਰ)#(ਸ) ਅਕਾਰਣ ਵਸਤੁ ਤੋਂ ਕਾਰਯ ਦਾ ਪ੍ਰਗਟ ਹੋਣਾ, ਵਿਭਾਵਨਾ ਦਾ ਚੌਥਾ ਰੂਪ ਹੈ.#ਜਬੈ ਅਕਾਰਣ ਵਸ੍ਤੁ ਤੇ ਕਾਰਜ ਪਰਗਟ ਹੋਤ.#(ਗਰਬੰਗਜਨੀ)#ਉਦਾਹਰਣ-#ਕੀਤਾ ਪਸਾਉ ਏਕੋ ਕਵਾਉ. (ਜਪੁ)#ਕਥਨ, ਜਗਤ ਰਚਣ ਲਈ ਅਕਾਰਣ ਹੈ.#ਦੈਤ ਸੁਤ ਭਗਤ ਪ੍ਰਗਟ ਪ੍ਰਹਿਲਾਦ ਭਏ#ਦੇਵਸੁਤ ਜਗ ਮੇ ਸਨੀਚਰ ਬਖਾਨਿਯੇ,#ਸਾਗਰ ਗੰਭੀਰ ਵਿਖੇ ਬਿਖਿਆ ਪ੍ਰਗਾਸ ਭਈ#ਅਹਿ ਮਸਤਕ ਮਣਿ ਉਦੈ ਅਨੁਮਾਨੀਐ.#(ਭਾਗੁ ਕ)#(ਹ) ਕਾਰਣ ਤੋਂ ਕਾਰਯ ਦਾ ਉਲਟਾ ਹੋਣਾ ਜਿਸ ਉਕ੍ਤਿ ਵਿੱਚ ਵਰਣਨ ਕਰੀਏ, ਇਹ ਵਿਭਾਵਨਾ ਦਾ ਪੰਜਵਾਂ ਰੂਪ ਹੈ.#ਕਾਹੂੰ ਕਾਰਣ ਤੇ ਜਬੈ ਕਾਰਯ ਹੋਤ ਵਿਰੁੱਧ.#(ਕਾਵ੍ਯਪ੍ਰਭਾਕਰ)#ਉਦਾਹਰਣ-#ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ.#(ਧਨਾ ਅਃ ਮਃ ੫)#ਗੁਰਬਾਨੀ ਪਢ ਕਰ ਨੰਮ੍ਰਤਾ ਨ ਆਈ ਮਨ#ਉਲਟਾ ਹੰਕਾਰ ਨੇ ਨਿਵਾਸ ਚਿੱਤ ਕੀਨੋ ਹੈ.#(ਕ) ਕਾਰਯ ਤੋਂ ਕਾਰਣ ਦਾ ਉਪਜਣਾ ਜੋ ਕਥਨ ਕਰੀਏ, ਤਦ ਵਿਭਾਵਨਾ ਦਾ ਛੀਵਾਂ ਰੂਪ ਹੁੰਦਾ ਹੈ.#ਪੁਨ ਕਛੁ ਕਾਰਯ ਤੇਂ ਜਬੈ ਉਪਜੈ ਕਾਰਣ ਰੂਪ.#(ਕਾਵ੍ਯਪ੍ਰਭਾਕਰ)#ਉਦਾਹਰਣ-#ਗੁਰਦੇਵ ਅਰਜਨ ਮੁਖਚੰਦ੍ਰ ਤੇਂ ਪ੍ਰਕਾਸ਼੍ਯੋ#ਗੁਰੁਬਾਨੀ ਕੋ ਸਮੁਦ੍ਰ ਗ੍ਰੰਥਰਾਜ ਗ੍ਰੰਥ ਹੈ.#ਚੰਦ੍ਰਮਾ ਸਮੁੰਦਰ ਤੋਂ ਉਪਜਿਆ ਹੈ, ਪਰ ਇਸ ਥਾਂ#ਚੰਦ੍ਰਮਾਂ ਤੋਂ ਸਮੁੰਦਰ ਦਾ ਪ੍ਰਗਟਣਾ ਵਰਣਨ ਕੀਤਾ ਹੈ.


ਚਮਕਣ ਵਾਲੀ. ਉਹ ਰਾਤ, ਜਿਸ ਵਿੱਚ ਤਾਰੇ ਪ੍ਰਕਾਸ਼ਦੇ ਹਨ. ਨਿਰਮਲ ਆਕਾਸ਼ ਵਾਲੀ ਰਾਤ੍ਰਿ। ੨. ਰਾਤ ਮਾਤ੍ਰ। ੩. ਹਲਦੀ। ੪. ਕੁੱਟਣੀ. ਦੱਲੀ. ਦੇਖੋ, ਬਿਭਾਵਰੀ.


विभाराडक. ਦੇਖੋ, ਸਿੰਗੀ ਰਿਖੀ.


ਕਈ ਲੇਖਕਾਂ ਨੇ ਵਿਭਾਂਡਕ ਰਿਖੀ ਦਾ ਹੀ ਇਹ ਨਾਮ ਲਿਖ ਦਿੱਤਾ ਹੈ. ਦੇਖੋ, ਵਿਭਾਂਡਕ.