اُ توں شروع ہون والے پنجابی لفظاں دے معنےਅ

ਸੰਗ੍ਯਾ- ਆਨਿ (ਅਨੀਕਨੀ- ਸੈਨਾ) ਦਾ ਪਤਿ. ਫ਼ੌਜ ਦਾ ਸਰਦਾਰ.


ਸੰ. अनिबद्घ. ਵਿ- ਜੋ ਨਿਬੱਧ (ਬੰਨ੍ਹਿਆ ਹੋਇਆ) ਨਹੀਂ। ੨. ਸੰਗ੍ਯਾ- ਸੰਗੀਤ ਅਨੁਸਾਰ ਉਹ ਵਾਜਾ (ਸਾਜ), ਜਿਸ ਦੇ ਸੁਰਾਂ ਦਾ ਭੇਦ ਕਰਨ ਲਈ ਧਾਤੁ ਅਥਵਾ ਤੰਦ ਦੇ ਬੰਧਨ (ਬੰਦ) ਨਾ ਬੱਧੇ ਹੋਣ.


ਸੰ. ਅਨਿਮੇਸ ਵਿ- ਨਿਮੇਸ (ਪਲਕ ਝਮਕੇ) ਬਿਨਾ. ਇੱਕ ਟਕ।#੨. ਸੰਗ੍ਯਾ- ਮੱਛੀ। ੩. ਦੇਵਤਾ. ਭਾਗਵਤ ਆਦਿ ਪੁਰਾਣਾਂ ਵਿੱਚ ਲਿਖਿਆ ਹੈ ਕਿ ਦੇਵਤਾ ਦੀ ਅੱਖ ਨਹੀਂ ਝਮਕਦੀ.


ਵਿ- ਅਨਿ (ਅਨੀਕ- ਸੈਨਾ) ਦਾ ਭੂਸਣ. ਫੌਜ ਦਾ ਸ਼ਿੰਗਾਰ.


ਸੰ. ਵਿ- ਜੋ ਨਿਯਤ (ਮੁਕੱ਼ਰਰ) ਨਹੀਂ। ੨. ਨਾਪਾਇਦਾਰ। ੩. ਅਨਿਤ੍ਯ. ਨਿੱਤ ਨਾ ਹੋਣ ਵਾਲਾ.


ਦੇਖੋ, ਅਨਿਆਰਾ.


ਵਿ- ਜਿਸ ਦਾ ਨਿਰਖ (ਮੁੱਲ) ਨਹੀਂ. ੨. ਅਨਿਰੀਕ੍ਸ਼੍ਯ. ਜੋ ਦੇਖਿਆ ਨਹੀਂ ਜਾ ਸਕਦਾ. "ਅਨਿਰਖ ਸਬ ਉੱਚਰੋ." (ਬ੍ਰਹਮਾਵ)


ਸੰ. अनृत. ਅਨ੍ਰਿਤ. ਸੰਗ੍ਯਾ- ਰ਼ਿਤ (ਸੱਚ) ਤੋਂ ਭਿੰਨ. ਝੂਠ. ਅਸਤ੍ਯ.