اُ توں شروع ہون والے پنجابی لفظاں دے معنےਅ

ਸੰ. अनरि्वचनीय. ਵਿ- ਜਿਸ ਦਾ ਕਥਨ ਨਾ ਹੋ ਸਕੇ. ਜੋ ਕਹਿਣ ਵਿੱਚ ਨਾ ਆਵੇ. "ਲਖਹੁ ਅਨਿਰਵਚਨੀ ਇਹੁ ਯਾਂਤੇ." (ਗੁਪ੍ਰਸੂ) ੨. ਸੰਗ੍ਯਾ- ਬ੍ਰਹਮ. ਕਰਤਾਰ.


ਸੰ. ਅਨਿਰੁਕ੍ਤ. ਵਿ- ਜੋ ਕਥਨ ਨਹੀਂ ਹੋ ਸਕਿਆ. ਅਕੱਥ.


ਸੰ. त्र्पनिरुद्घ. ਵਿ- ਜੋ ਰੁੱਧ (ਰੁਕਿਆ) ਨਾ ਹੋਵੇ. ਅਮੋੜ। ੨. ਸੰਗ੍ਯਾ- ਰੁਕਮਿ ਦੀ ਪੁਤ੍ਰੀ ਦੇ ਉਦਰ ਤੋਂ ਪ੍ਰਦ੍ਯੁਮਨ ਦਾ ਪੁਤ੍ਰ ਅਤੇ ਸ਼੍ਰੀ ਕ੍ਰਿਸਨ ਦਾ ਪੋਤ੍ਰਾ, ਜੋ ਵਜ੍ਰ ਦਾ ਪਿਤਾ ਸੀ.#ਬਾਣ (ਵਾਣ) ਦੀ ਪੁਤ੍ਰੀ, ਜਿਸ ਦਾ ਨਾਉਂ ਊਖਾ (ਊਸਾ) ਸੀ, ਅਨਿਰੁੱਧ ਉੱਪਰ ਮੋਹਿਤ ਹੋ ਗਈ ਅਤੇ ਆਪਣੀ ਪਿਆਰੀ ਚਤੁਰ ਸਹੇਲੀ ਚਿਤ੍ਰਲੇਖਾ ਦੀ ਮਾਰਫਤ ਅਨਿਰੁੱਧ ਨੂੰ ਆਪਣੇ ਪਿਤਾ ਦੇ ਨਗਰ ਸ਼ੋਣਿਤ ਪੁਰ ਵਿੱਚ ਲੈਆਈ. ਬਾਣ ਨੇ ਇਹ ਖਬਰ ਸੁਣਕੇ ਅਨਿਰੁੱਧ ਨੂੰ ਫੜਨ ਲਈ ਕਈ ਯੋਧੇ ਘੱਲੇ, ਪਰ ਇਸ ਬੀਰ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਮੁਕਾਇਆ. ਅੰਤ ਨੂੰ ਬਾਣ ਨੇ ਜ੍ਯੋਂ ਤ੍ਯੋਂ ਕਰਕੇ ਅਨਿਰੁੱਧ ਨੂੰ ਕੈਦ ਕਰ ਲਿਆ, ਜਿਸ ਪੁਰ ਕ੍ਰਿਸਨ ਜੀ, ਬਲਰਾਮ ਤੇ ਪ੍ਰਦ੍ਯੁਮਨ ਉਸ ਨੂੰ ਛੁਡਾਉਣ ਲਈ ਗਏ, ਅਤੇ ਘੋਰ ਸੰਗ੍ਰਾਮ ਹੋਇਆ. ਬਾਣ ਸ਼ਿਵ ਦਾ ਭਗਤ ਸੀ, ਇਸ ਕਰਕੇ ਸ਼ਿਵ ਅਤੇ ਸਕੰਦ ਉਸ ਵੱਲ ਹੋਏ. ਸ਼ਿਵ ਨੂੰ ਕ੍ਰਿਸ਼ਨ ਜੀ ਨੇ, ਅਤੇ ਸਕੰਦ ਨੂੰ ਗਰੁੜ ਅਤੇ ਪ੍ਰਦ੍ਯੁਮਨ ਨੇ ਘਾਇਲ ਕਰ ਦਿੱਤਾ. ਅੰਤ ਨੂੰ ਸ਼ਿਵ ਨੇ ਸ਼੍ਰੀ ਕ੍ਰਿਸਨ ਜੀ ਅੱਗੇ ਬੇਨਤੀ ਕਰਕੇ ਵਾਣ ਨੂੰ ਛੁਡਾ ਦਿੱਤਾ, ਅਤੇ ਅਨਿਰੁਧ ਊਸਾ ਸਮੇਤ ਦ੍ਵਾਰਕਾ ਅਪਨੇ ਘਰ ਪੁੱਜਾ. "ਸੰਗਿ ਲਯੋ ਅਨਿਰੁੱਧ ਕੋ." (ਕ੍ਰਿਸਨਾਵ) ਦੇਖੋ, ਊਖਾ। ੩. ਪਸ਼ੂ ਬੰਨ੍ਹਣ ਦਾ ਰੱਸਾ। ੪. ਏਲਚੀ. ਦੂਤ। ੫. ਸ਼ਿਵ.


ਸੰਗ੍ਯਾ- ਪਵਨ. ਹਵਾ. "ਅਨਿਲ ਬੇੜਾ ਹਉ ਖੇਵਿ ਨ ਸਾਕਉ." (ਬਸੰ ਨਾਮਦੇਵ) ੨. ਗਠੀਆ ਲਕ਼ਵਾ ਆਦਿ ਵਾਤਰੋਗ। ੩. ਦੇਖੋ, ਅਨਲ.


ਸੰਗ੍ਯਾ- ਅਨਿਲ (ਪੌਣ) ਦਾ ਬੇਟਾ ਹਨੂਮਾਨ। ਭੀਮਸੇਨ.


ਸ਼ੰ. ਸੰਗ੍ਯਾ- ਸੱਪ, ਜੋ ਅਨਿਲ (ਹਵਾ) ਖਾਕੇ ਨਿਰਵਾਹ ਕਰਦਾ ਹੈ। ੨. ਵਿ- ਪੌਣਾਹਾਰੀ.


ਸੰ. अनिवर्तिन्. ਵਿ- ਪਿੱਛੇ ਨਾ ਮੁੜਨ ਵਾਲਾ. ਅਮੋੜ. "ਅਨਿਵਰਤਿਨ ਨਿਵਰਤਕੈ." (ਚਰਿਤ੍ਰ ੧੩੭) ਅਮੋੜਾਂ ਨੂੰ ਪਿੱਛੇ ਹਟਾਕੇ.


ਸੰਗ੍ਯਾ- ਨਿੰਦਾ ਦੇ ਵਿਰੁੱਧ. ਉਸਤਤਿ. ਤਰੀਫ (ਤਅ਼ਰੀਫ਼). "ਤਜ ਕਾਮ ਕ੍ਰੋਧ ਅਨਿੰਦ ਨਿੰਦਾ." (ਆਸਾ ਛੰਤ ਮਃ ੫) ਕਾਮ ਕ੍ਰੋਧ ਅਤੇ ਉਸਤਤਿ ਨਿੰਦਾ ਤਜ। ੨. ਸੰ. ਅਨਿੰਦ੍ਯ. ਵਿ- ਜੋ ਨਿੰਦਾ ਯੋਗ੍ਯ ਨਹੀਂ. ਸਲਾਹੁਣ ਲਾਇਕ (ਸ਼ਲਾਘਾ ਯੋਗ੍ਯ). "ਜੋ ਅਨਿੰਦ ਨਿੰਦ ਕਰਿ ਛੋਡਿਓ." (ਗੂਜ ਮਃ ੫)


ਸੰ. ਅਨਨ੍ਯ ਵਿ- ਅਨ੍ਯ (ਹੋਰ) ਨਾਲ ਨਾ ਸੰਬੰਧ ਰੱਖਣ ਵਾਲਾ. ਇੱਕ ਦਾ ਹੀ ਉਪਾਸਕ੍ਸ਼੍‍. "ਦਾਸ ਅਨਿੰਨ ਮੇਰੋ ਨਿਜਰੂਪ." (ਸਾਰ ਨਾਮਦੇਵ) ਦੇਖੋ, ਅਨੰਨ.