اُ توں شروع ہون والے پنجابی لفظاں دے معنےਅ

ਸੰਗ੍ਯਾ- ਨੋਕ. ਤਿੱਖਾ ਸਿਰਾ। ੨. ਸੈਨਾ. ਅਨੀਕ. ਦੇਖੋ, ਅਣਿ. "ਕੈ ਕੈ ਬਲ ਸੁੰਭ ਕੀ ਹਨੀ ਅਨੀ." (ਚੰਡੀ ੧)


ਵਿ- ਅਣੀਵਾਲਾ. ਨੋਕਦਾਰ "ਰਾਮ ਭਗਤਿ ਅਨੀਆਲੇ ਤੀਰ." (ਗਉ ਕਬੀਰ) ਦੇਖੋ, ਅਣਿ.


ਵਿ- ਜਿਸ ਦਾ ਕੋਈ ਈਸ਼ (ਸ੍ਵਾਮੀ) ਨਹੀਂ. ਅਨਾਥ। ੨. ਅਨੀਕ (ਫੌਜ) ਦਾ ਈਸ਼. ਸੈਨਾਪਤਿ। ੩. ਜੀਵ. ਜੀਵਾਤਮਾ, ਜੋ ਈਸ਼ ਤੋਂ ਭਿੰਨ ਹੈ.


ਸੰ. अनीश्वरवादिन्. ਵਿ- ਈਸ਼ਵਰ ਨੂੰ ਨਾ ਮੰਨਣ ਦਾ ਮੱਤ ਰੱਖਣ ਵਾਲਾ. ਨਾਸ੍ਤਿਕ. Atheist.


ਸੰ. ਵਿ- ਈਹਾ (ਇੱਛਾ) ਰਹਿਤ. ਬੇਪਰਵਾਹ.


ਸੰ. ਸੰਗ੍ਯਾ- ਫ਼ੌਜ, ਜੋ ਸਾਮ੍ਹਣੇ (ਸੰਮੁਖ- ਸਨਮੁਖ) ਗਮਨ ਕਰੇ। ੨. ਯੁੱਧ. ਜੰਗ. ਲੜਾਈ। ੩. ਜੰਗ ਦਾ ਮੈਦਾਨ. ਰਣਭੂਮਿ.


ਸੰ. अनीकिनी. ਸੰਗ੍ਯਾ- ਕਮਲਿਨੀ. ਨੀਲੋਫ਼ਰ। ੨. ਫੌਜ ਦੀ ਇੱਕ ਖ਼ਾਸ ਗਿਣਤੀ, ਜਿਸ ਵਿੱਚ ੨੧੮੭ ਰੱਥ, ੨੧੮੭ ਹਾਥੀ, ੬੫੬੧ ਘੋੜੇ ਅਤੇ ੧੦੯੩੫ ਪਿਆਦੇ ਹੋਣ। ੩. ਸੈਨਾ. ਫ਼ੌਜ. "ਬਿਚਲ ਬਿਥਰ ਐਸੇ ਭਾਜਗੀ ਅਨੀਕਨੀ." (ਚੰਡੀ ੧)


ਸੰ. ਅਨਿਤ੍ਯ. ਵਿ- ਜੋ ਨਿਤ੍ਯ ਨਾ ਹੋਵੇ. ਚੰਦਰੋਜ਼ਾ। ੨. ਬੇ ਇਨਸਾਫੀ. ਦੇਖੋ, ਅਨੀਤਿ। ੩. ਲਿਆਂਦਾ ਹੋਇਆ. ਦੇਖੋ, ਆਨੀਤ। ੪. ਹੋਰ ਥਾਂ. ਦੇੱਖੋ, ਅਨ੍ਯਤ੍ਰ.