اُ توں شروع ہون والے پنجابی لفظاں دے معنےਦ

ਦੁਰੰਤ ਦਾ ਸੰਖੇਪ. "ਸੋਉ ਨਾਸ ਕਰੈ ਤਿਂਹ ਦੈਤ ਦੁਰੰ." (ਰੁਦ੍ਰਾਵ) ਦੇਖੋ, ਦੁਰੰਤ ੬.


ਦੋ- ਰੰਗ.


ਦੂਰ- ਗਤ. ਦੂਰ ਗਿਆ ਹੋਇਆ। ੨. ਦੂਰ ਜਾਣ ਵਾਲਾ. ਵਡੀ ਮੰਜ਼ਿਲ ਤੈ ਕਰਨ ਵਾਲਾ. "ਸੁਬਾਹੁ ਦੁਰੰਗਤ." (ਰਾਮਾਵ)


ਸੰ. ਦੂਰੰਗਮ. ਵਿ- ਦੂਰ ਜਾਣ ਵਾਲਾ.


ਵਿ- ਦੋ ਰੰਗ ਵਾਲਾ। ੨. ਦੋਹੀਂ ਪਾਸੀਂ ਰੰਗ (ਪ੍ਰੇਮ) ਰੱਖਣ ਵਾਲਾ। ੩. ਸੰਗ੍ਯਾ- ਦੁਵਿਧਾ. ਦ੍ਵੈਤ.


ਇੱਕ ਪ੍ਰਕਾਰ ਦਾ ਪੌਧਾ, ਜਿਸ ਨੂੰ ਬਾਗ ਦੀ ਰਵਸ਼ਾਂ ਦੇ ਕਿਨਾਰੇ ਸੁੰਦਰਤਾ ਅਤੇ ਰਖ੍ਯਾ ਲਈ ਲਾਈਦਾ ਹੈ, ਇਹ ਬਾਰਾਂ ਮਹੀਨੇ ਹਰਾ ਰਹਿਂਦਾ ਹੈ. ਸੁੰਦਰ ਫੁੱਲ ਭੀ ਸਾਲ ਵਿੱਚ ਦੋ ਵਾਰ ਲੱਗਦੇ ਹਨ. ਇਸ ਦੀ ਕੰਡੇਦਾਰ ਝਾੜਾਂ ਵਿੱਚ ਗਿਣਤੀ ਹੈ. Duranta Plumieri.


ਸੰ. दुरन्त. ਵਿ- ਜਿਸ ਦਾ ਅੰਤ ਪਾਉਣਾ ਔਖਾ ਹੋਵੇ. ਅਪਾਰ. "ਦੁਰੰਤ ਆਸਾ." (ਗੂਜ ਅਃ ਮਃ ੫) ੨. ਘੋਰ. ਪ੍ਰਚੰਡ. "ਜਿਮ ਜੇਠ ਸੂਰ ਕਿਰਣੇ ਦੁਰੰਤ." (ਰਾਮਾਵ) ੩. ਅਪਵਿਤ੍ਰ. ਮੈਲਾ. "ਊਪਰ ਡਾਰ੍ਯੋ ਵਸਤ੍ਰ ਦੁਰੰਤ." (ਗੁਪ੍ਰਸੂ) ੪. ਕਠਿਨ. ਮੁਸ਼ਕਿਲ. "ਦੁਰੰਤ ਕਰਮ ਕੋ ਕਰੈਂ." (ਸੂਰਜਾਵ) ੫. ਬੁਰਾ ਹੈ ਅੰਤ (ਨਤੀਜਾ) ਜਿਸ ਦਾ। ੬. ਦੁਸ੍ਟ. ਖਲ.


ਦੂਰ- ਅੰਤਰ. ਦੂਰ ਦੀ ਵਿੱਥ. "ਦੂਰੰਤਰ ਤਰੁ ਗੰਧ ਮਾਰੁ ਤਨ ਲਾਗੇ ਹੈ." (ਭਾਗੁ ਕ) ਚੰਦਨ ਤੋਂ ਦੂਰ ਬਿਰਛਾਂ ਨੂੰ ਖ਼ੁਸ਼ਬੂਦਾਰ ਹਵਾ ਨਹੀਂ ਲੱਗਦੀ.