اُ توں شروع ہون والے پنجابی لفظاں دے معنےਅ

ਸੰਗ੍ਯਾ- ਨੀਤਿ ਦਾ ਅਭਾਵ. ਬੇਇਨਸਾਫ਼ੀ. ਬੇਅ਼ਦਲੀ. ਅਨ੍ਯਾਯ (ਅਨਿਆਂ). ੨. ਵਿ- ਅਨਿਤ੍ਯ. ਚੰਦਰੋਜ਼ਾ. ਬਿਨਸਨਹਾਰ. "ਜਲਿ ਧੋਵੈ ਬਹੁ ਦੇਹਿ ਅਨੀਤਿ." (ਸੁਖਮਨੀ)


ਸੰ. ਅਨ੍ਯਤ੍ਰ. ਕ੍ਰਿ. ਵਿ- ਹੋਰ ਥਾਂ. ਦੂਜੀ ਜਗਾ। ੨. ਅਨੀਤਿ ਮੇ. ਕੁਰੀਤਿ ਵਿੱਚ. "ਗਾਵਹਿ ਗੀਤੇ ਚੀਤਿ ਅਨੀਤੇ। x x x ਬਿਨੁ ਨਾਵੈ ਮਨਿ ਝੂਠ ਅਨੀਤੇ." (ਆਸਾ ਅਃ ਮਃ ੧) ਭਜਨ ਗਾਉਂਦੇ ਹਨ, ਪਰ ਚਿੱਤ ਅਨ੍ਯਤ੍ਰ (ਹੋਰ ਥਾਂ) ਹੈ, ਨਾਮ ਤੋਂ ਬਿਨਾ ਮਨ ਕੁਰੀਤਿ ਵਿੱਚ ਹੈ। ੩. ਦੇਖੋ, ਅਨੀਤ.


ਦੇਖੋ, ਅਣੀ ਰਾਇ.


ਵਿ- ਚਿੱਟਾ. ਉੱਜਲ। ੨. ਭਾਵ- ਰੂਪ ਰੰਗ ਰਹਿਤ. "ਆਦਿ ਅਨੀਲੁ ਅਨਾਦਿ ਅਨਾਹਤਿ." (ਜਪੁ) ੩. ਨੀਲ ਗਿਣਤੀ ਰਹਿਤ. ਭਾਵ ਅਗਣਿਤ. ਬੇਅੰਤ। ੪. ਦੇਖੋ, ਨੀਲ.


ਸੰਗ੍ਯਾ- ਅੰਨ. ਅਨਾਜ. "ਅਨੁ ਧਨੁ ਬਹੁਤਾ ਊਪਜੈ." (ਸਵਾ ਮਃ ੩) ੨. ਸੰ. ਉਪ. ਇਹ ਜਦ ਸ਼ਬਦਾਂ ਦੇ ਮੁੱਢ ਲਗਦਾ ਹੈ, ਤਦ ਪਿੱਛੇ, ਤੁੱਲ, ਸਾਥ, ਹਰਇੱਕ (ਪ੍ਰਤ੍ਯੇਕ), ਬਾਰੰਬਾਰ ਆਦਿ ਅਰਥ ਜਣਾਉਂਦਾ ਹੈ, ਜਿਵੇਂ- ਅਨੁਗਾਮੀ ਅਨੁਦਿਨ ਅਨੁਰੂਪ ਆਦਿ। ੩. ਦੇਖੋ, ਅਣੁ.


ਦੇਖੋ, ਅਨੁਹਾਰ.


ਸੰ. ਸੰਗ੍ਯਾ- ਇੱਕ ਵਰਣਿਕ ਛੰਦ. ਲੱਛਣ ਸੋਲਾਂ ਸੋਲਾਂ ਅੱਖਰਾਂ ਦੀਆਂ ਦੋ ਤੁੱਕਾਂ, ਅਤੇ ਅੱਠ ਅੱਖਰਾਂ ਦੇ ਚਾਰ ਪਦ, ਕੁੱਲ ੩੨ ਅੱਖਰ. ਹਰੇਕ ਪਦ ਦਾ ਪੰਜਵਾਂ ਅੱਖਰ ਲਘੁ ਅਤੇ ਛੀਵਾਂ ਗੁਰੁ. ਦੂਜੇ ਅਤੇ ਚੌਥੇ ਪਦ ਵਿੱਚ ਸੱਤਵਾਂ ਅੱਖਰ ਲਘੁ ਹੋਣਾ ਜਰੂਰੀ ਹੈ. ਇਹ ਛੰਦ ਅਕਸਰ ਸੰਸਕ੍ਰਿਤ ਭਾਸਾ ਦੀ ਰਚਨਾ ਲਈ ਵਰਤੀਦਾ ਹੈ. ਇਸ ਨੂੰ "ਸ਼ਲੋਕ" ਭੀ ਆਖਦੇ ਹਨ. ਸੰਸਕ੍ਰਿਤ ਗ੍ਰੰਥਾਂ ਵਿੱਚ ਅਨੇਕ ਛੰਦ ਹੁੰਦੇ ਹਨ, ਪਰ ਜਦ ਪੁਸਤਕ ਦੇ ਸਲੋਕਾਂ ਦੀ ਗਿਣਤੀ ਕੀਤੀ ਜਾਵੇ, ੩੨ ਅੱਖਰ ਦੇ ਸ਼ਲੋਕ ਮੰਨਕੇ ਹੀ ਗਿਣਤੀ ਹੋਇਆ ਕਰਦੀ ਹੈ.#ਉਦਾਹਰਣ-#विज्ञानेनासिना येन त्वज्ञानं नवरङ्गकम#हन्यते नम्यतेस्माभिः सगोविन्दहरि र्गुरूः#(ਗੁਰੁ ਨਾਨਕ ਸਤੋਤ੍ਰ ਰਤਨਾਕਰ)#ਕੀਜੈ ਮਾਨ ਨ ਭੂਲਕੈ, ਵਿਦ੍ਯਾ ਰੂਪ ਧਨਾਦਿ ਕੋ, ਧਾਰੇ ਪ੍ਰੇਮ ਸੁਸ਼ੀਲਤਾ, ਗੁਰੁਮਤ ਧਰੋ ਚਿਤ.