ਸੰ. ਨਿਰ੍ਜੀਵ. ਵਿ- ਜੀਵ ਰਹਿਤ. ਬੇਜਾਨ. "ਸਰਜੀਉ ਕਾਟਹਿ ਨਿਰਜੀਉ ਪੂਜਹਿ." (ਗਉ ਕਬੀਰ)
ਵਿ- ਜੋ ਜਿੱਤਿਆ ਨਹੀਂ ਜਾ ਸਕਦਾ. ਅਜੇਯ। ੨. ਭਾਈ ਗੁਰਦਾਸ ਜੀ ਨੇ ਨਿਰ੍ਜੀਵਿਤ ਦੀ ਥਾਂ ਭੀ ਨਿਰਜੀਤ ਸ਼ਬਦ ਵਰਤਿਆ ਹੈ, ਅਰਥਾਤ ਜੋ ਪੁਰੁਸਾਰਥ ਤ੍ਯਾਗਕੇ ਜੀਵਨਦਸਾ ਵਿੱਚ ਹੀ ਮੁਰਦਾ ਹੈ."ਜਾਣ ਡਰਾਵਾ ਖੇਤ ਵਿੱਚ ਨਿਰਜੀਤ ਪਰਾਣੀ." (ਭਾਗੁ) ੩. ਸੰ. ਨਿਰ੍ਜਿਤ. ਜਿੱਤਿਆਹੋਇਆ.
ਦੇਖੋ, ਨਿਰਜੀਉ.
ਸੰ. ਨਿਰ੍ਜ੍ਵਰ. ਵਿ- ਜ੍ਵਰ (ਤਾਪ) ਰਹਿਤ। ੨. ਅਰੋਗ। ੩. ਨਿਰਜਰ (ਦੇਵਤਾ) ਦੀ ਥਾਂ ਭੀ ਨਿਰਜੁਰ ਸ਼ਬਦ ਆਇਆ ਹੈ."ਨਿਰਜੁਰ ਜਜਹਿਂ ਅੰਜੁਲੀ ਜੋਰੀ." (ਨਾਪ੍ਰ) ਹੱਥ ਜੋੜਕੇ ਦੇਵਤੇ ਪੂਜਦੇ ਹਨ.
nan
ਵਿ- ਨਿਯੋਗ. ਬਿਨਾ ਸੰਬੰਧ. ਨਿਰਲੇਪ. ਅਸੰਗ. "ਆਪਾਹਿ ਰਸਭੋਗਨ ਨਿਰਜੋਗ." (ਸੁਖਮਨੀ) "ਪਾਰਬ੍ਰਹਮ ਪੂਰਨ ਨਿਰਜੋਗ." (ਰਾਮ ਮਃਪ) "ਵਡੇ ਭਾਗਿ ਪਾਏ ਹਰਿ ਨਿਰਜੋਗਾ." (ਆਸਾ ਮਃ ੪) ੨. ਸੰਗ੍ਯਾ- ਅਲੰਕਾਰ. ਜੇਵਰ. ਗਹਿਣਾ। ੩. ਘੋੜੇ ਬੈਲ ਆਦਿ ਦੇ ਜੋਤਣ ਦਾ ਸਾਜ.
nan
ਦੇਖੋ, ਨਿਝਰ। ੩. ਸੰ. र्निझर. ਚਸ਼ਮਾ. Spring । ੩. ਸੂਰਜ ਦਾ ਘੋੜਾ। ੪. ਹਾਥੀ.
nan
nan
ਸੰ. ਨਿਰ੍ਣਯ. ਸੰਗ੍ਯਾ- ਵਿਵੇਕ. ਵਿਚਾਰ. ਸਤ੍ਯ ਅਸਤ੍ਯ ਆਦਿ ਦਾ ਗ੍ਯਾਨ ਕਰਨ ਦੀ ਕ੍ਰਿਯਾ। ੨. ਫ਼ੈਸਲਾ. ਨਿਬੇੜਾ। ੩. ਨੀਰ- ਨਵ (ਨਯਾ). ਨਵੀਨ ਜਲ. ਨੌ ਨੀਰ. "ਖੇਤ ਮਿਆਲਾ ਉਚੀਆ ਘਰਉਚਾ ਨਿਰਣਉ." (ਵਾਰ ਗੂਜ ੧. ਮਃ ੩) ਜਿਸ ਖੇਤ ਦੀਆਂ ਵੱਟਾਂ ਉੱਚੀਆਂ ਹਨ, ਉਸ ਵਿੱਚ ਮੇਘ ਦਾ ਨਵੀਨ ਜਲ ਠਹਿਰਦਾ ਹੈ. ਭਾਵ- ਜਿਸ ਦੇ ਅੰਤਹਕਰਣ ਵਿੱਚ ਸ਼੍ਰੱਧਾ ਦਾ ਉੱਚਾ ਭਾਵ ਹੈ, ਉਸ ਅੰਦਰ ਗੁਰੂ ਦਾ ਉਪਦੇਸ਼ ਵਸਦਾ ਹੈ.