اُ توں شروع ہون والے پنجابی لفظاں دے معنےਗ

ਦੇਖੋ, ਗੁਰੂਸਰ ੧.


ਗਜ ਨਾਮਕ ਅਸੁਰ. ਦੇਖੋ, ਗਜ ੫.


ਸੰਗ੍ਯਾ- ਗਜ ਅਧਿਪਤਿ. ਐਰਾਵਤ ਦਾ ਸ੍ਵਾਮੀ ਇੰਦ੍ਰ. "ਗਜਾਧਿਪੀ ਨਰਾਧਿਪੀ ਕਰੰਤ ਸੇਵ ਹੈਂ ਸਦਾ." (ਅਕਾਲ) ਇੰਦ੍ਰ ਅਤੇ ਕੁਬੇਰ ਸਦਾ ਸੇਵਾ ਕਰਦੇ ਹਨ। ੨. ਰਾਜਾ, ਜੋ ਹਾਥੀਆਂ ਦਾ ਸ੍ਵਾਮੀ ਹੈ.


ਸੰ. ਸੰਗ੍ਯਾ- ਗਜ (ਹਾਥੀ) ਦਾ ਹੈ ਆਨਨ (ਮੁਖ) ਜਿਸ ਦਾ, ਗਣੇਸ਼.


ਹਸ੍ਤਿਨਾਪੁਰ. "ਬਰ ਬੀਰ ਗਜਾਪੁਰ ਮੇ ਚਲਜੈਯੈ." (ਕ੍ਰਿਸਨਾਵ) ਦੇਖੋ, ਹਸ੍ਤਿਨਾਪੁਰ.


ਦੇਖੋ, ਗਜਮੇਧ.


ਦੇਖੋ, ਗਜਾਇਬ.


ਸੰਗ੍ਯਾ- ਗਜ (ਹਾਥੀ) ਪ੍ਰੇਰਣ ਦਾ ਆਯੁਧ (ਸ਼ਸਤ੍ਰ) ਅੰਕੁਸ਼. "ਬਰਛੀ ਬਾਨ ਕ੍ਰਿਪਾਨ ਗਜਾਯੁਧ." (ਪਾਰਸਾਵ) ਪੁਰਾਣੇ ਸਮੇਂ ਯੋਧਾ ਜੰਗ ਵਿੱਚ ਅੰਕੁਸ਼ ਭੀ ਵਰਤਦੇ ਸਨ.