اُ توں شروع ہون والے پنجابی لفظاں دے معنےਡ

ਕ੍ਰਿ- ਦਾਹਨਾ. ਸਾੜਨਾ। ੨. ਡਾਸਨਾ. ਬਿਛਾਉਣਾ. ਜੈਸੇ- ਮੰਜਾ ਡਾਹਣਾ। ੩. ਸੰਗ੍ਯਾ- ਕਾਂਡ. ਬਿਰਛ ਦੀ ਮੋਟੀ ਸ਼ਾਖਾ. ਟਾਹਣਾ.

ਸੰਗ੍ਯਾ- ਦਾਹਪਨ. ਜਲਨ। ੨. ਦਿਲ ਦਾ ਸਾੜਾ. ਈਰਖਾ.

ਦਾਹਪਨ (ਸਾੜੇ) ਵਿੱਚ. "ਡਾਹਪਣਿ ਤਨਿ ਸੁਖ ਨਹੀ." (ਓਅੰਕਾਰ)

ਦੇਖੋ, ਡਾਹਪਣ.

ਦੇਖੋ, ਡਾਹਣਾ ੧. ਅਤੇ ੨.

ਸੰਗ੍ਯਾ- ਵਮਨ. ਕ਼ਯ. ਛਰਦ. ਡਾਕੀ। ੨. ਸਵਾਰੀ ਅਥਵਾ ਆਦਮੀਆਂ ਦਾ ਪੜਾਉ ਪੜਾਉ ਅਜੇਹਾ ਪ੍ਰਬੰਧ, ਕਿ ਪਿੱਛੋਂ ਆਏ ਨੂੰ ਆਰਾਮ ਦੇ ਕੇ ਨਵੇਂ ਨੂੰ ਕਾਰਜ ਵਿੱਚ ਲਾਉਣਾ। ੩. ਚਿੱਠੀਆਂ ਦੇ ਪਹੁਚਾਉਣ ਦਾ ਇੰਤਜਾਮ. "ਬਹੁਰ ਡਾਕ ਮੇ ਸੁਧ ਤਤਕਾਲ." (ਗੁਪ੍ਰਸੂ) ੪. ਅੰ. Dock. ਸਮੁੰਦਰ ਦੇ ਕਿਨਾਰੇ ਜਹਾਜ ਲੱਗਣ ਦਾ ਥਾਂ, ਜਿੱਥੋਂ ਮੁਸਾਫ਼ਿਰ ਅਤੇ ਸਾਮਾਨ ਉਤਰਦਾ ਚੜ੍ਹਦਾ ਹੈ.