ਦੇਖੋ, ਲਖਪਤਿ ਅਤੇ ਲਖਪਤਿਰਾਇ.
ਵਿ- ਲਕ੍ਸ਼੍ਪਤਿ. ਜਿਸ ਪਾਸ ਲਕ੍ਸ਼੍ (ਲੱਖ) ਅਥਵਾ ਲੱਖਾਂ ਰੁਪਯੇ ਹਨ. ਦੌਲਤਮੰਦ.
nan
ਇਹ ਕਲਾਨੌਰ ਦਾ ਖਤ੍ਰੀ ਯਹਿਯਾਖਾਨ ਸੂਬਾ ਲਹੌਰ ਦਾ ਦੀਵਾਨ ਸੀ. ਜਦ ਸਿੱਖਾਂ ਨੇ ਇਸ ਦੇ ਬੋਲਵਿਗਾੜ ਭਾਈ ਜਸਪਤਿ ਨੂੰ ਬੱਦੋਕੀ ਗੁਸਾਈਆਂ ਪਿੰਡ ਪਾਸ ਮਾਰ ਦਿੱਤਾ, ਤਦ ਇਹ ਹੱਥ ਧੋਕੇ ਸਿੱਖਾਂ ਦੇ ਪਿੱਛੇ ਪਿਆ ਅਰ ਭਾਰੀ ਦੁੱਖ ਦਿੱਤੇ. ਕੁਝ ਸਮੇਂ ਲਈ ਅਹਮਦਸ਼ਾਹ ਦੁੱਰਾਨੀ ਦੇ ਹੁਕਮ ਨਾਲ ਲਖਪਤਿ ਲਹੌਰ ਦਾ ਹਾਕਿਮ ਭੀ ਰਿਹਾ ਸੀ. ਅੰਤ ਨੂੰ ਮੀਰਮੰਨੂ ਨੇ ਲਖਪਤਿ ਕੈਦ ਕਰਕੇ ਦੀਵਾਨ ਕੌੜਾਮੱਲ ਦੇ ਹਵਾਲੇ ਕੀਤਾ. ਉਸ ਨੇ ਸਿੱਖਾਂ ਹੱਥ ਸੌਂਪਿਆ. ਖਾਲਸੇ ਨੇ ਛੀ ਮਹੀਨੇ ਕੈਦ ਰੱਖਕੇ ਸੰਮਤ ੧੮੦੫ ਵਿੱਚ ਇਸ ਨੂੰ ਦੁਰਦਸ਼ਾ ਨਾਲ ਮਾਰਿਆ. ਦੇਖੋ, ਘੱਲੂਘਾਰਾ. ਜਸਪਤਿ ਅਤੇ ਲਖਪਤਿ ਦਾ ਤੀਜਾ ਭਾਈ ਨਰਪਤਿਰਾਇ ਸੀ.
nan
ਖ਼ਾ. ਟੁੰਡਾ. ਜਿਸ ਦਾ ਹੱਥ ਨਹੀਂ ਹੈ। ੨. ਲੱਖਾਂ ਬਾਹਾਂ. ਭਾਵ- ਬਹੁਤ ਸੈਨਾ. ਅਨੰਤ ਸਹਾਇਕ. "ਲਖਬਾਹੇ ਕਿਆ ਕਿਜੈ?" (ਸਵੈਯੇ ਮਃ ੪. ਕੇ)
ਦੇਖੋ, ਜੋਧਰਾਇ.
ਦੇਖੋ, ਲਕ੍ਸ਼੍ਮਣ. ੨.
ਲੱਖਾਂਮਣ. "ਨਾਨਕ ਕਾਗਦ ਲਖਮਣਾ ਪੜਿ ਪੜਿ ਕੀਚੈ ਭਾਉ." (ਸ੍ਰੀ ਮਃ ੧) ੨. ਦੇਖੋ, ਲਕ੍ਸ਼੍ਮਣਾ.
ਦੇਖੋ, ਲਕ੍ਸ਼੍ਮਣ. "ਸੀਤਾ ਲਖਮਣੁ ਵਿਛੁੜਿ ਗਇਆ." (ਮਃ ੧. ਵਾਰ ਰਾਮ ੧)
ਦੇਖੋ, ਲਕ੍ਸ਼੍ਮੀ. "ਲਖਮੀ ਭਉ ਕਰੈ, ਨ ਸਾਕੈ ਜਾਇ." (ਭੈਰ ਅਃ ਮਃ ੩) ੨. ਧਨਸੰਪਦਾ ਵਿਭੂਤਿ. "ਲਖਮੀ ਕੇਤਕ ਗਨੀ ਨ ਜਾਈਐ." (ਗੂਜ ਅਃ ਮਃ ੫)