اُ توں شروع ہون والے پنجابی لفظاں دے معنےਹ

ਸੰ. टृट्टतालक ਹੱਟਤਾਲਕ. ਹੜਤਾਲ. ਸੰਗ੍ਯਾ- ਦੁਕਾਨਾਂ ਨੂੰ ਜੰਦ੍ਰਾ ਮਾਰਨਾ. ਹੱਟ ਬੰਦ ਕਰਨੀ."ਜਮਹਿ ਕੀਓ ਹਟਤਾਰਿ." (ਸੋਰ ਮਃ ੫) ਯਮ ਨੇ ਦਫਤਰ ਬੰਦ ਕਰ ਦਿੱਤਾ। ੨. ਰੋਸ ਨਾਲ ਕੰਮ ਕਾਜ ਛੱਡਕੇ ਬਹਿਣਾ. Strike.


ਸੰ. हट्टप्रणालिका ਹੱਟ ਪ੍ਰਣਾਲਿਕਾ. ਹੱਟਾਂ ਦੀ ਸਤਰ. ਦੁਕਾਨਾਂ ਦੀ ਪੰਕਤਿ. ਬਾਜਾਰ. "ਦੁਇ ਦੀਵੇ ਚਉਦਹ ਹਟਨਾਲੇ." (ਵਾਰ ਸੂਹੀ ਮਃ ੧) ਸੂਰਜ ਚੰਦ੍ਰਮਾ ਦੋ ਦੀਵੇ, ਚੌਦਾਂ ਲੋਕ ਬਾਜਾਰ. "ਘਰ ਮੰਦਰ ਹਟਨਾਲੇ ਸੋਹੇ ਜਿਸ ਵਿਚਿ ਨਾਮ ਨਿਵਾਸੀ." (ਸੂਹੀ ਛੰਤ ਮਃ ੫) ਭਾਵ ਅੰਤਹਕਰਣ ਅਤੇ ਇੰਦ੍ਰੀਆਂ.


ਸੰ. ਅਰਘੱਟ ਮਾਲਾ. ਸੰਗ੍ਯਾ- ਹਰਟ (ਅਰਘੱਟ) ਦੀ ਮਾਲਾ, ਜਿਸ ਨਾਲ ਟਿੰਡਾਂ ਬੰਨ੍ਹੀਆਂ ਰਹਿੰਦੀਆਂ ਹਨ. "ਕਰ ਹਰਿ ਹਟਮਾਲ ਟਿੰਡ ਪਰੋਵਹੁ." (ਬਸੰ ਮਃ ੧)


ਸੰ. हट्टवणिक ਹੱਟਵਣਿਕ. ਵਿ- ਦੁਕਾਨਦਾਰ. "ਹਟਵਾਣੀ ਧਨ ਮਾਲ ਹਾਟਕੀਤ." (ਬਸੰ ਮਃ ੫) "ਬਿਖੁ ਸੰਚੈ ਹਟਵਾਣੀਆ." (ਗਉ ਮਃ ੪)


ਸੰਗ੍ਯਾ- ਹੱਟ. ਦੁਕਾਨ. "ਤਨੁ ਹਟੜੀ ਇਹੁ ਮਨ ਵਣਜਾਰਾ." (ਸਿਧਗੋਸਟਿ) ੨. ਹੱਟ ਦੀ ਸ਼ਕਲ ਦਾ ਮਿੱਟੀ ਦਾ ਖੇਡਣਾ, ਜਿਸ ਤੇ ਹਿੰਦੂ ਦਿਵਾਲੀ ਨੂੰ ਦੀਵੇ ਜਗਾਉਂਦੇ ਹਨ। ੩. ਭਾਵ- ਦੇਹ. ਸ਼ਰੀਰ. "ਹਟੜੀ ਛੋਡਿ ਚਲਿਆ ਵਣਜਾਰਾ." (ਲੋਕੋ) ਭਾਵ- ਜੀਵਾਤਮਾ ਦੇਹ ਨੂੰ ਛੱਡ ਤੁਰਿਆ.