اُ توں شروع ہون والے پنجابی لفظاں دے معنےਦ

ਸੰਗ੍ਯਾ- ਦੋਹੀ ਪਾਸੀਂ ਦੋ ਵਸਤ੍ਰ ਜਿਸ ਦੇ ਲਾਏ ਹੋਣ. ਪਤਲੀ ਰਜਾਈ। ੨. ਦੇਖੋ, ਤੁਲਾਈ.


ਸੰਗ੍ਯਾ- ਲਾਡ. ਪ੍ਯਾਰ. "ਸਿਹਤ ਦੁਲਾਰ ਅੰਕ ਕੇ ਮਾਹੀ." (ਨਾਪ੍ਰ)


ਦੇਖੋ, ਦੁਲਰਾਨਾ.


ਪ੍ਯਾਰਾ. ਪ੍ਯਾਰਾ ਪੁਤ੍ਰ। ੨. ਲਡਾਇਆ.


ਲਡਾਇਆ. ਪ੍ਯਾਰ ਕੀਤਾ। ੨. ਦੁਰਾਇਆ (ਛੁਪਾਇਆ) ਦੀ ਥਾਂ ਭੀ ਦੁਲਾਰਿਓ ਸ਼ਬਦ ਆਇਆ ਹੈ. ਲ ਰਾਰੇ ਦੀ ਥਾਂ ਆ ਜਾਂਦਾ ਹੈ. "ਅੰਤਰਜਾਮੀ ਸਭ ਬਿਧਿ ਜਾਨੈ ਤਿਸਤੇ ਕਹਾ ਦੁਲਾਰਿਓ?" (ਮਾਰੂ ਮਃ ੫) ੩. ਦੁਰਾਰਿਓ. ਦੂਰ ਹੈ.


ਵਿ- ਲਾਡਲੀ. ਪ੍ਯਾਰੀ ਪੁਤ੍ਰੀ। ੨. ਲਡਾਈ.