nan
ਦੇਖੋ, ਬਿਰਜ.
ਸੰ. ਸੰਗ੍ਯਾ- ਦੁੱਬ. ਦੂਰ੍ਵਾ। ੨. ਵੈਸਨਵਾਂ ਦੀ ਕਲਪੀ ਇੱਕ ਨਦੀ, ਜੋ ਵੈਕੁੰਠ ਵਿੱਚ ਵਹਿਁਦੀ ਹੈ। ੩. ਬ੍ਰਹਮਵੈਵਰਤ ਅਨੁਸਾਰ ਕ੍ਰਿਸਨ ਜੀ ਦੀ ਇੱਕ ਪ੍ਯਾਰੀ ਸਖੀ, ਜਿਸ ਨੇ ਰਾਧਾ ਦੇ ਡਰ ਤੋਂ ਨਦੀ ਦਾ ਰੂਪ ਧਾਰਿਆ ਸੀ, ਜਦ ਕ੍ਰਿਸਨ ਜੀ ਵਿਰਜਾ ਦੇ ਵਿਯੋਗ ਨਾਲ ਬਹੁਤ ਵ੍ਯਾਕੁਲ ਹੋਏ, ਤਦ ਉਸ ਨੇ ਫਿਰ ਆਪਣਾ ਰੂਪ ਧਾਰ ਲਿਆ.
ਵਿਰਮਣ ਕਰਨਾ (ਪਰਚਣਾ) ੨. ਬਿਨਾ ਰੋਦਨ ਹੋਣਾ. ਰੋਣ ਤੋ, ਬੰਦ ਹੋਣਾ.
ਦੇਖੋ, ਬਿਰਤ
ਦੇਖੋ, ਬਿਰਤਿ। ੨. ਦੇਖੋ, ਵਿਰਤਿਪਖਿ.
ਵਿ- ਨਿਵ੍ਰਿੱਤਿ ਪੱਖ ਵਾਲਾ. ਸੰਨਿਆਸੀ ਆਦਿ ਤਿਆਗੀ ਕਹਾਉਣ ਵਾਲੇ ਲੋਕ. "ਵਿਰਤਿਪਖਿ, ਕਰਮੀ ਨਾਚੇ, ਮੁਨਿਜਨ ਗਿਆਨ ਬੀਚਾਰੀ." (ਗੂਜ ਅਃ ਮਃ ੩)
ਦੇਖੋ. ਬਿਰਤਿ ਅਤੇ ਵ੍ਰਿੱਤਿ। ੨. ਵਰਤੀ. ਅਮਲ ਵਿੱਚ ਆਈ. "ਜਿਸੁ ਘਰਿ ਵਿਰਤੀ, ਸੋਈ ਜਾਣੈ." (ਸੂਹੀ ਮਃ ੪) ੩. ਸੰ. ਵਿਰਾਤ੍ਰ. ਭੋਰ. ਤੜਕਾ. ਵਿਰਾਤ੍ਰੀ ਵੇਲੇ. "ਨਾਨਕ ਸੁਤੀ ਪਈਐ ਜਾਣੁ ਵਿਰਤੀ ਸੰਨਿ." (ਸ੍ਰੀ ਮਃ ੧) ਉਸ ਨੂੰ ਚਾਨਣੇ ਵਿੱਚ ਹੀ ਸੰਨ੍ਹ (ਨਕ਼ਬ) ਲਗ ਗਿਆ ਹੈ.
ਵ੍ਰਿੱਤਿ (ਉਪਜੀਵਿਕਾ) ਦਾ ਸ੍ਵਾਮੀ. ਉਪਜੀਵਿਕਾ ਦੇਣ ਵਾਲਾ, ਯਜਮਾਨ. "ਵਿਰਤੀਸੁਰ ਲਗਾਇਤ ਹੋਏ." (ਭਾਗੁ) ਯਜਮਾਨ ਅਤੇ ਲਾਗੀ ਹੋਏ.
nan
ਸੰਗ੍ਯਾ- ਵਰਤਮਾਨ ਕਥਾ, ਜੋ ਹਾਲ ਦੇਖਿਆ ਜਾਂਦਾ ਹੈ, ਉਸ ਦਾ ਵਰਣਨ. "ਵਿਰਤੀਹਾਣ ਵਖਾਣਿਆ." (ਭਾਗੁ) ੨. ਵਿ- ਵਿਰਤਿ (ਵੈਰਾਗ੍ਯ) ਵਾਨ. "ਭਾਈ ਭਾਨਾ ਵਿਰਤੀ- ਹਾਣੀ." (ਭਾਗੁ)
ਦੇਖੋ, ਵ੍ਰਿੱਤਾਂਤ.