اُ توں شروع ہون والے پنجابی لفظاں دے معنےਅ

ਦੇਖੋ, ਵਿਸ਼ੇਸੋਕ੍ਤਿ (ੲ)


ਸੰ. ਸੰਗ੍ਯਾ- ਨਕ਼ਲ। ੨. ਕਿਸੇ ਕਾਰਜ ਨੂੰ ਵੇਖਕੇ ਉਸ ਤੁੱਲ ਕਰਨ ਦੀ ਕ੍ਰਿਯਾ। ੩. ਪੈਰਵੀ। ੪. ਕਿਸੇ ਧੁਨਿ ਦੀ ਨਕਲ ਤੋਂ ਬਣਿਆ ਸ਼ਬਦ, ਜੈਸੇ- ਘੜੰਮ, ਧੜੰਮ, ਚੀਂ ਚੀਂ, ਗੜਗੜ, ਤੜਾਕ ਆਦਿ. Onomato poeia.


ਸੰ. ਵਿ- ਜੋ ਡੁਬਦੇ ਨੂੰ ਕੂਲ (ਕਿਨਾਰੇ) ਵਾਂਙ ਸਹਾਇਤਾ ਦੇਵੇ. ਸਹਾਇਕ। ੨. ਅਨੁਸਾਰੀ। ੩. ਕ੍ਰਿਪਾ ਕਰਨ ਵਾਲਾ। ੪. ਆਸਰਾ ਦੇਣ ਵਾਲਾ.


ਸੰਗ੍ਯਾ- ਅਨੁਕੂਲ ਹੋਣ ਦਾ ਭਾਵ. ਦੇਖੋ, ਅਨੁਕੂਲ.


ਸੰਗ੍ਯਾ- ਇੱਕ ਵਰਣਿਕ ਛੰਦ. ਇਸ ਦਾ ਨਾਉਂ "ਮੌਕ੍ਤਿਕਮਾਲਾ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ, ਭ, ਤ, ਨ, ਗ, ਗ, , , , , . ਪੰਜ ਅਤੇ ਛੀ ਅੱਖਰਾਂ ਪੁਰ ਵਿਸ਼੍ਰਾਮ.#ਉਦਾਹਰਣ-#ਸ਼੍ਰੀ ਗੁਰੁ ਸੇਵੋ, ਜਨਮ ਸੁਧਾਰੋ,#ਕਾਮਰੁ ਹੌਮੈ, ਮਨ ਨਹਿ ਧਾਰੋ,#ਆਲਸ ਤ੍ਯਾਗੋ, ਕਿਰਤ ਕਮਾਓ,#ਹਨਐ ਉਪਕਾਰੀ, ਜਗ ਸੁਖ ਪਾਓ.


ਸੰ. अनुकम्पा. ਸੰਗ੍ਯਾ- ਕਿਸੇ ਦੇ ਦੁੱਖ ਤੋਂ ਕੰਪਨ (ਕੰਬਣ) ਦੀ ਕ੍ਰਿਯਾ. ਕ੍ਰਿਪਾ. ਦਯਾ. ਮਿਹਰਬਾਨੀ. "ਮੁਝ ਪਰ ਨਿਜ ਅਨੁਕੰਪਾ ਧਾਰਹੁ." (ਨਾਪ੍ਰ)


ਵਿ- ਅਨੁਕੰਪਾ (ਕ੍ਰਿਪਾ) ਦਾ ਅਯਨ (ਘਰ). "ਸੁਨ ਸ਼੍ਰੌਨਨ ਬੈਨਾ ਅਨੁਕੰਪੈਨਾ ਬਾਨੀ ਭਨੀ ਰਸਾਲ." (ਨਾਪ੍ਰ)