اُ توں شروع ہون والے پنجابی لفظاں دے معنےਨ

ਸੰ. ਨਿਰ੍‍ਦਯ. ਵਿ- ਦਯਾਹੀਨ. ਬੇਰਹ਼ਮ. "ਨਿਰਦਇਅ ਨਹੀਂ ਜੋਤਿ ਉਜਾਲਾ." (ਰਾਮ ਅਃ ਮਃ ੧)


ਸੰ. ਨਿਰ੍‍ਦਲਨ. ਸੰਗ੍ਯਾ- ਚਕਨਾਚੂਰ ਕਰਨ ਦੀ ਕ੍ਰਿਯਾ. ਚੰਗੀ ਤਰਾਂ ਕੁਚਲਣ ਦਾ ਭਾਵ. "ਕਹੁ ਨਾਨਕ ਤਿਨਿ ਜਨਿ ਨਿਰਦਲਿਆ." (ਆਸਾ ਮਃ ਪ)


ਵਿ- ਦਾਵੇ ਤੋਂ ਬਿਨਾ ਮਮਤਾ ਰਹਿਤ. "ਨਿਰਦਾਵੈ ਰਹੈ ਨਿਸੰਕ." (ਸ. ਕਬੀਰ)


ਸੰ. ਨਿਰ੍‌ਦਿਸ੍ਟ. ਵਿ- ਦੱਸਿਆ ਹੋਇਆ. ਨਿਰਣਯ ਕੀਤਾ। ੨. ਠਹਿਰਾਇਆ ਹੋਇਆ. ਮੁਕ਼ੱਰਰ ਕੀਤਾ.


(ਨਿਰ- ਦਿਸ਼) ਸੰ. ਨਿਰ੍‍ਦੇਸ਼. ਸੰਗ੍ਯਾ- ਦੱਸਣ ਦੀ ਕ੍ਰਿਯਾ। ੨. ਆਗ੍ਯਾ. ਹੁਕਮ। ੩. ਬਿਨਾ ਕਿਸੇ ਖ਼ਾਸ ਦੇਸ਼ ਜਿਸ ਦਾ ਪੂਰਵ ਅਥਵਾ ਪੱਛਮ ਕੋਈ ਖ਼ਾਸ ਦੇਸ਼ ਨਹੀਂ "ਨਮਸ੍‌ਤੰ ਨਿਦੇਸੇ." (ਜਾਪੁ)


ਦੇਖੋ, ਨਿਰਦਈ."ਨਿਰਦੈ ਜੰਤੁ ਤਿਸੁ ਦਇਆ ਨ ਪਾਈ." (ਸੂਹੀ ਮਃ ਪ)