ਸੰ. ਸੰਗ੍ਯਾ- ਸਿਲਸਿਲਾ. ਤਰਤੀਬ.
ਸੰ. ਸੰਗ੍ਯਾ- ਸਿਲਸਿਲੇਵਾਰ ਮਜਮੂਨਾਂ ਦੀ ਫਹਿਰਿਸ੍ਤ. ਸੂਚੀਪਤ੍ਰ. ਤਤਕਰਾ. Index.
ਸੰ. ਅਨੁਸੁੰਗ. ਸੰਗ੍ਯਾ- ਦਯਾ. ਕ੍ਰਿਪਾ। ੨. ਸੰਬੰਧ. ਜੋੜ। ੩. ਵਾਕ ਵਿੱਚ ਅਰਥ ਪੂਰਣ ਕਰਣ ਲਈ ਪਹਿਲੇ ਪਦ ਤੋਂ ਦੂਜੇ ਪਦ ਵਿੱਚ ਸ਼ਬਦ ਨੂੰ ਖਿੱਚਕੇ ਲਿਆਉਣ ਦੀ ਕ੍ਰਿਯਾ. ਜਿਵੇਂ- "ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ। ਸਿਧ ਸਾਧਿਕ ਤਰਸਹਿ ਸਭ ਲੋਇ। ਪੂਰੈ ਭਾਗਿ ਪਰਾਪਤਿ ਹੋਇ." (ਧਨਾ ਮਃ ੩) ਇੱਥੇ ਤੀਜੀ ਤੁਕ ਵਿੱਚ ਅੰਮ੍ਰਿਤ ਬਾਣੀ ਦਾ ਅਨੁਸੁੰਗ ਹੈ.
ਸੰ. ਵਿ- ਅਨੁ (ਪਿੱਛੇ) ਗ (ਚੱਲਣ) ਵਾਲਾ. ਅਨੁਗਾਮੀ. ਪੈਰੋ। ੨. ਸੇਵਕ ਅਨੁਚਰ. "ਅਨੁਗ ਆਪਨੇ ਕੋ ਅਭੈਦਾਨ ਦਾਤੀ." (ਛੱਕੇ)
ਸੰ. ਸੈਨਾ ਫ਼ੌਜ. ਜਿਸ ਵਿੱਚ ਅਨੁਗ (ਨੌਕਰਾਂ) ਦਾ ਸਮੁਦਾਯ (ਇਕੱਠ) ਹੈ. (ਸਨਾਮਾ)
nan
nan
ਸੰ. अनुगामिन्. ਪਿੱਛੇ ਤੁਰਣ ਵਾਲਾ. ਅਨੁਚਰ. ਪੈਰੋ। ੨. ਸੇਵਕ. ਦਾਸ.
ਸੰ. अनुज्ञा. ਸੰਗ੍ਯਾ- ਆਗ੍ਯਾ. ਹੁਕਮ। ੨. ਇੱਕ ਅਰਥਾਲੰਕਾਰ. ਜਿਸ ਗੱਲ ਨੂੰ ਲੋਕ ਬੁਰੀ ਮੰਨਣ, ਉਸ ਵਿੱਚ ਆਪਣੀ ਰੁਚੀ ਅਨੁਸਾਰ ਕੋਈ ਗੁਣ ਮੰਨ ਲੈਣਾ, ਅਜਿਹਾ ਵਰਣਨ "ਅਨੁਗ੍ਯਾ" ਅਲੰਕਾਰ ਹੈ.#ਉਦਾਹਰਣ-#ਭਲੀ ਸੁਹਾਵੀ ਛਾਪਰੀ ਜਾਮਹਿ ਗੁਨ ਗਾਏ, xxx#ਅਨਦੁ ਗਰੀਬੀ ਸਾਧ ਸੰਗਿ ਜਿਤੁ ਪ੍ਰਭੁ ਚਿਤ ਆਏ. xx#ਪੀਸਨੁ ਪੀਸਿ ਓਢਿ ਕਾਮਰੀ ਸੁਖ ਮਨੁ ਸੰਤੋਖਾਏ, xxx#ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ.#(ਸੂਹੀ ਮਃ ੫)#ਜੇਤਕ ਕਾਨਨ ਕੇ ਦੁਖ ਹੈਂ#ਸਭ ਸੇ ਸੁਖ ਕੈ ਤਨ ਪੈ ਅਨੁਮਾਨੋ. (ਰਾਮਾਵ)#ਭਾਈ ਲੱਧੇ ਕਹ੍ਯੋ ਸੁਨੋ ਪ੍ਰੇਮੀ ਮੇਰੇ ਗੁਰਭਾਈ!#ਕਲ ਹਮ ਰਾਮਦਾਸਪੁਰੀ ਵਿਖੇ ਜਾਵੇਂਗੇ,#ਕਾਲਾ ਮੁਖ ਕਰਕੈ ਸਵਾਰ ਹੋਇ ਗਧੇ ਪਰ,#ਸੱਤਾ ਬਲਵੰਡ ਕੋ ਗੁਨਾਹ ਬਖਸ਼ਾਵੇਂਗੇ.
ਇੱਕ ਅਰਥਾਲੰਕਾਰ. ਸੰਗਤਿ ਦੇ ਅਸਰ ਨਾਲ, ਸੰਗਤਿ ਕਰਨ ਵਾਲੇ ਦਾ ਪਹਿਲਾ ਗੁਣ ਹੋਰ ਵਧ ਜਾਵੇ, ਅਜਿਹਾ ਵਰਣਨ "ਅਨੁਗੁਣ" ਅਲੰਕਾਰ ਹੈ.#ਉਦਾਹਰਣ-#ਸਾਧੋ! ਇਹ ਮਨ ਗਹਿਓ ਨ ਜਾਈ,#ਚੰਚਲ ਤ੍ਰਿਸਨਾ ਸੰਗ ਬਸਤ ਹੈ,#ਯਾਤੇ ਥਿਰ ਨਾ ਰਹਾਈ. (ਗਉ ਮਃ ੯)#ਬਲਿਹਾਰੀ ਗੁਰੁ ਆਪਣੇ ਦਿਉਹਾੜੀ ਸਦਵਾਰ,#ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ.#(ਵਾਰ ਆਸਾ)#ਮਾਨਸ ਜਨਮ ਅਮੋਲ ਹੈ, ਹੋਇ ਅਮੋਲ ਸਾਧੁਸੰਗ ਪਾਏ.#(ਭਾਗੁ)
nan