اُ توں شروع ہون والے پنجابی لفظاں دے معنےਦ

ਵਿ- ਦੋ ਉੱਪਰ. ਦੋ ਅਧਿਕ. "ਅਠਾਰਾਂ ਸੌ ਦੁੜੋਤਰੇ ਸਾਲ ਸੁ ਬਿਕ੍ਰਮਰਾਇ." (ਪ੍ਰਾਪੰਪ੍ਰ) ਸੰਮਤ ੧੮੦੨.


ਸੰ. ਦ੍ਵੰਦ੍ਵ. ਸੰਗ੍ਯਾ- ਦੋ ਵਸਤੂਆਂ ਦਾ ਜੋੜਾ। ੨. ਸ੍‍ਤ੍ਰੀ ਪੁਰੁਸ. ਨਰ ਨਾਰੀ। ੩. ਦੋ ਵਿਰੋਧੀ ਪਦਾਰਥ, ਜਿਵੇਂ- ਅੰਧਕਾਰ ਪ੍ਰਕਾਸ਼, ਗਰਮੀ ਸੀਤ, ਸੁਖ ਦੁੱਖ ਆਦਿ। ੪. ਝਗੜਾ. ਕਲਹ। ੫. ਹਲਚਲ. ਉਪਦ੍ਰਵ. ਫਿਸਾਦ. "ਦੁੰਦ ਪਵੇਗਾ ਮੁਲਖ ਵਿਚ" (ਜੰਗਨਾਮਾ)


ਸੰਗ੍ਯਾ- ਦ੍ਵੰਦ੍ਵ ਯੁੱਧ. ਉਹ ਲੜਾਈ. ਜੋ ਦੋ ਆਦਮੀਆਂ ਦੀ ਆਪੋਵਿੱਚੀ ਹੋਵੇ, ਕੋਈ ਤੀਜਾ ਦਖ਼ਲ ਨ ਦੇਵੇ. Duel.


ਸੰ. दुन्दुभि- ਦੁੰਦੁਭਿ. ਸੰਗ੍ਯਾ- ਨਗਾਰਾ. ਧੌਂਸਾ ਨਿਰੁਕ੍ਤ ਵਿੱਚ ਲਿਖਿਆ ਹੈ ਕਿ ਸ਼ਬਦ ਦੇ ਅਨੁਕਰਣ ਤੋਂ ਇਹ ਨਾਉਂ ਹੈ। ੨. ਵਰੁਣ ਦੇਵਤਾ। ੩. ਇੱਕ ਰਾਖਸ, ਜਿਸ ਨੂੰ ਬਾਲੀ ਨੇ ਮਾਰਿਆ। ੪. ਜ਼ਹਿਰ. ਵਿਸ.


ਸੰਗ੍ਯਾ- ਨਗਾਰੇ ਦੀ ਹੁੰਦੀ ਹੈ ਘੋਸ (ਧੁਨਿ) ਜਿਸ ਵਿੱਚ, ਸੈਨਾ. ਫ਼ੌਜ. (ਸਨਾਮਾ)


ਸੰ. द्बन्द्बालु- ਦ੍ਵੰਦ੍ਵਾਲੁ. ਵਿ- ਝਗੜਾਲੂ. ਫ਼ਿਸਾਦੀ। ੨. ਭਾਵ- ਤਾਗ ਦ਼ੇਸ ਆਦਿ ਦ੍ਵੰਦ੍ਵ. "ਦੁੰਦਰ ਬਾਧੋ ਸੁੰਦਰ ਪਾਵੋ" (ਭੈਰ ਕਬੀਰ) "ਦੁੰਦਰ ਦੂਤ ਭੂਤ ਭੀਹਾਲੇ." (ਮਾਰੁ ਸੋਲਹੇ ਮਃ ੧)