اُ توں شروع ہون والے پنجابی لفظاں دے معنےਪ

ਦੇਖੋ, ਪਵਾੜਾ.


ਪ੍ਰਮਰ (ਯਮ) ਲੋਕ ਮੇਂ. ਯਮ ਨਾਲ ਹੈ ਜਿਸ ਦਾ ਸੰਬੰਧ, ਉਸ ਲੋਕ ਵਿੱਚ. "ਅੱਖੀਂ ਮੀਟਿ ਪਵਾਰਿ ਗਇਆ." (ਵਾਰ ਮਾਝ ਮਃ ੧) ਦੇਖੋ, ਪਵਾਰ ੨.


ਸੰਗ੍ਯਾ- ਸੰ. परिवृढ- ਪਰਿਵ੍ਰਿਢ. ਰਾਜਾ, ਜੋ ਸੈਨਾ ਅਤੇ ਪ੍ਰਜਾ ਨਾਲ ਘੇਰਿਆ ਰਹਿਂਦਾ ਹੈ. "ਰਣ ਮਹਿ ਜਿਤੇ ਪਵਾੜੇ." (ਆਸਾ ਮਃ ੫) ੨. ਪ੍ਰਮਰ (ਮੌਤ) ਦਾ ਅਖਾੜਾ. ਜੰਗ. ਯੁੱਧ। ੩. ਯੁੱਧਕਥਾ. "ਜੋ ਇਹ ਸੁਨੈ ਪਵਾੜਾ, ਤਿਸ ਜਨਮ ਨ ਬਾਰੰਬਾਰਾ." (ਸਲੋਹ) ੪. ਪੁਆੜਾ. ਝਗੜਾ. ਕਜੀਆ.


ਸੰ. ਸੰਗ੍ਯਾ- ਬਿਜਲੀ। ੨. ਵਜ੍ਰ। ੩. ਵਾਕ੍ਯ. ਵਚਨ। ੪. ਬੋਹਰ। ੫. ਡਿੰਗ. ਮਾਰਗ. ਪਹਾ. ਰਸਤਾ.


ਦੇਖੋ. ਪਵਿਤ੍ਰ. "ਪਤਿਤ ਪਵਿਤ ਭਏ ਰਾਮ ਕਹਤਹੀ." (ਟੋਡੀ ਨਾਮਦੇਵ)


ਵਿ- ਪਵਿਤ੍ਰਾਂ ਤੋਂ ਪਵਿਤ੍ਰ. ਅਤਿ ਪਵਿਤ੍ਰ. ਪਵਿਤ੍ਰ ਨੂੰ ਭੀ ਪਵਿਤ੍ਰਤਾ ਦੇਣ ਵਾਲਾ. "ਇਕ ਧੁਰਿ ਪਵਿਤਪਾਵਨ ਹਹਿ ਤਧੁ ਨਾਮੇ ਲਾਏ." (ਆਸਾ ਅਃ ਮਃ ੧) "ਸੰਤ ਭਲੇ ਸੰਜੋਗੀ ਇਸ ਜੁਗ ਮਹਿ ਪਵਿਤਪੁਨੀਤ. " (ਧਨਾ ਮਃ੫)