ਫ਼ਾ. [دُنبہ] ਦੁੰਬਹ. ਸੰਗ੍ਯਾ- ਛਲ. ਕਪਟ। ੨. ਚਿੱਤੜ. ਨਿਤੰਬ। ੩. ਮੀਢੇ ਦੀ ਚੱਕੀ। ੪. ਮੀਢਾ, ਜਿਸ ਦੇ ਪਿੱਛੇ ਚੱਕੀ ਹੋਵੇ. "ਦੁੰਬਾ ਕੁਹਿ ਤਿਨ ਮਾਸ ਬਨਾਯੋ." (ਨਾਪ੍ਰ)
nan
nan
nan
nan
nan
ਵਿ- ਦ੍ਵਿ. ਦੋ. "ਦ੍ਰਿਗ ਦੂ ਪਰ." (ਰਾਮਾਵ) ੨. ਪ੍ਰਤ੍ਯ- ਸੇ. ਤੋਂ. "ਇਕਦੂ ਜੀਭੌ ਲਖ ਹੋਹਿ." (ਜਪੁ) "ਸਭ ਦੂ ਊਚਾ ਸੋਇ." (ਆਸਾ ਮਃ ੩) ੩. ਸੰ. ਦੂ. ਵਿ- ਬੇਚੈਨ। ੪. ਸੰਗ੍ਯਾ- ਰੋਗ.
ਵਿ- ਦ੍ਵਿਤੀਯ. ਦੂਸਰਾ. ਦੂਜਾ. "ਨਾਨਕ ਅਵਰ ਨ ਦੂਆ." (ਭੈਰ ਮਃ ੧) ੨. ਸੰਗ੍ਯਾ- ਦ੍ਵੈਤਭਾਵ. ਵਿਰੋਧ. "ਉਨਿ ਘਰਿ ਘਰਿ ਮੇਲਿਓ ਦੂਆ." (ਧਨਾ ਮਃ ੫) ੩. ਗਣਿਤ ਅਨੁਸਾਰ ਦੋ ਗਿਣਤੀ ਦਾ ਬੋਧਕ ਅੰਗ.
ਦ੍ਵਿਤ੍ਵ ਅਤੇ ਤ੍ਰਿਤ੍ਵ. ਦੋ ਅਤੇ ਤਿੰਨ ਦਾ ਭਾਵ. ਅਰਥਾਤ ਇਸਲਾਮ ਅਤੇ ਈ਼ਸਾਈ ਧਰਮ. ਖ਼ੁਦਾ ਅਤੇ ਖ਼ੁਦਾ ਦਾ ਯਾਰ ਦੂਆ, (ਦ੍ਵਿਤ੍ਵ).¹ਖ਼ੁਦਾ, ਉਸ ਦਾ ਬੇਟਾ ਅਤੇ ਪਵਿਤ੍ਰ ਰੂਹ਼ ਇਹ ਤੀਆ, (ਤ੍ਰਿਤ੍ਵ). Trinity. ੩. ਦ੍ਵੈਤ ਅਤੇ ਤਿੰਨ ਗੁਣ. "ਸੁਖੁ ਨਾਹੀ ਫੁਨਿ ਦੂਐ ਤੀਐ." (ਮਾਝ ਅਃ ਮਃ ੩) "ਕਿਉ ਸੁਖ ਪਾਵੈ ਦੂਐ ਤੀਐ?" (ਮਾਰੂ ਸੋਲਹੇ ਮਃ ੧)