اُ توں شروع ہون والے پنجابی لفظاں دے معنےਵ

ਦੇਖੋ, ਬਿਰਾਜਨਾ.


ਵਿ- ਸ਼ੋਭਾ ਵਾਨ। ੨. ਪ੍ਰਕਾਸ਼ਮਾਨ। ੩. ਸ਼ੋਭਾ ਸਹਿਤ ਇਸਥਿਤ.


ਦੇਖੋ, ਬਿਰਾਜੀ। ੨. ਵਿ- ਜੋ ਨਾ ਹੋਵੇ ਰਾਜ਼ੀ (ਖੁਸ਼) ਨਾਰਾਜ "ਕਰ੍ਯੋ ਹਾਸ ਤਿਸ ਭਯੋ ਵਿਰਾਜੀ." (ਗੁਪ੍ਰਸੂ)


ਸੰਗ੍ਯਾ- ਅਲਫਰ ਅਤੇ ਜੈਪੂਰ ਦੇ ਪਾਸ ਦਾ ਮਤਸ੍ਯ ਦੇਸ਼। ੨. ਵਿਰਾਟ ਦੇਸ਼ ਦਾ ਪ੍ਰਧਾਨ ਨਗਰ, ਜੋ ਦਿੱਲੀ ਤੋਂ ਦੱਖਣ ੧੦੫ ਮੀਲ ਜੈਪੁਰ ਪਾਸ ਹੈ. ਪਾਂਡਵ ਜੂਏ ਵਿੱਚ ਹਾਰਕੇ ਇੱਕ ਵਰ੍ਹਾ ਏਥੇ ਹੀ ਲੁਕ ਕੇ ਰਹੇ ਸਨ। ੩. ਵਿਰਾਟ ਦਾ ਰਾਜਾ। ੪. ਮਹਾਭਾਰਤ ਦਾ ਇੱਕ ਪਰਵ। ੫. ਦੇਖੋ, ਬਿਰਾਟ। ੬. ਵਿ- ਬਹੁਤ ਵਡਾ. ਵਿਸ੍ਤਾਰ ਵਾਲਾ.


ਦੇਖੋ, ਬਿਰਾਧ.


ਫ਼ਾ. [ویران] ਵੀਰਾਨ. ਵਿ- ਗ਼ੈਰ ਆਬਾਦ. "ਬਿਨ ਸੇਵਾ ਬਲ ਰਹ੍ਯੋ ਵਿਰਾਨ." (ਗੁਪ੍ਰਸੂ)


ਦੇਖੋ, ਬਿਰਾਨਾ। ੨. ਫ਼ਾ. [ویرانہ] ਸੰਗ੍ਯਾ- ਉਜਾੜ. ਨਿਰਜਨ.


ਦੇਖੋ, ਬਿਰਾਮ. "ਛੂਵਤੇ ਹਾਥ ਸਮਾਧਿ ਵਿਰਾਮ." (ਗੁਪ੍ਰਸੂ) ਸਮਾਧਿ ਛੁਟ ਗਈ। ੨. ਸਮਾਪਤੀ, ਅੰਤ, ਦੇਖੋ, ਕਦਨ। ੩. ਵਿਸ਼੍ਰਾਮ. ਠਹਿਰਾਉ। ੪. ਛੰਦ ਦੀ ਯਤਿ, ਜੈਸੇ- ਦੋਹੇ ਦਾ ਵਿਰਾਮ ਤੇਰਾਂ ਮਾਤਾ ਪੁਰ ਹੈ। ੫. ਲਿਖਣ ਵਿੱਚ ਆਇਆ ਉਹ ਚਿੰਨ੍ਹ, ਜੋ ਪਾਠਕ ਨੂੰ ਠਹਿਰਣ ਦੀ ਸੂਚਨਾ ਕਰਾਵੇ. ਕਾਮਾ, ਫ਼ੁਲਸਟਾਪ, ਹੱਦ ਆਦਿਕ ਨਿਸ਼ਾਨ।