اُ توں شروع ہون والے پنجابی لفظاں دے معنےਅ

ਸੰ. ਕ੍ਰਿ. ਵਿ- ਪ੍ਰਤਿਦਿਨ. ਹਰਰੋਜ਼. ਨਿੱਤ. ਸਦਾ.


ਸੰ. ਵਿ- ਮੂੰਹ ਦੇ ਨਾਲ ਨੱਕ ਵਿੱਚ ਬੋਲਣ ਵਾਲਾ ਅੱਖਰ. ਙ, ਞ, ਣ, ਨ, ਮ ਵਰਣ.#ਅਨੁਨਾਦ ਸੰ. ਸਗ੍ਯਾ- ਪ੍ਰਤਿਧ੍ਵਨਿ. ਗੂੰਜ. ਮੁੜਵੀਂ ਅਵਾਜ਼.


ਸੰ. ਸੰਗ੍ਯਾ- ਉਪਪੱਤਿ (ਯੁਕਤੀ) ਦਾ ਅਭਾਵ. ਬੇਦਲੀਲੀ ਬਾਤ. ਅਸਿੱਧਿ। ੨. ਅਸੰਗਤਿ। ੩. ਅਸਮਰਥਤਾ। ੪. ਅਪ੍ਰਾਪਤਿ.


ਸੰ. ਵਿ- ਉਪਮਾ ਰਹਿਤ. ਬੇਨਜੀਰ.


ਸੰ. अनुपलब्धि. ਸੰਗ੍ਯਾ- ਉਪਲਬਧਿ (ਪ੍ਰਾਪਤੀ) ਦਾ ਅਭਾਵ. ਅਪ੍ਰਾਪਤੀ। ੨. ਅਭਾਵ ਦਾ ਗ੍ਯਾਨ. ਜੈਸੇ ਘੋੜੇ ਵਿੱਚ ਹਾਥੀ ਅਭਾਵ, ਇਸ ਥਾਂ ਘੋੜੇ ਵਿੱਚ ਹਾਥੀ ਭਾਨ ਨਾ ਹੋਣਾ, ਅਨੁਪਲਬਧਿ ਹੈ.


ਸੰ. ਸੰਗ੍ਯਾ- ਓਹ ਵਸਤੁ, ਜੋ ਦਵਾ ਪਿੱਛੋਂ ਪਾਨ (ਪੀਤੀ) ਜਾਵੇ. ਔਖਧ ਨਾਲ ਖਾਣ ਪੀਣ ਵਾਲੀ ਵਸਤੁ। ੨. ਭੋਜਨ ਪਿੱਛੋਂ ਜਲ ਆਦਿ ਜੋ ਪੀਤਾ ਜਾਵੇ.


ਅਨੂਪਮ ਰੂਪ ਦਾ ਸੰਖੇਪ.