اُ توں شروع ہون والے پنجابی لفظاں دے معنےਵ

ਵਿ- ਰੁਜ (ਰੋਗ) ਬਿਨਾ, ਅਰੋਗ. ਨਰੋਆ.


ਦੇਖੋ, ਬਿਰੁੱਧ.


ਵਿ- ਕਈ ਸ਼ਕਲਾਂ ਦਾ। ੨. ਕੁਰੂਪ. ਬਦਸ਼ਕਲ। ੩. ਸ਼ੋਭਾ ਰਹਿਤ। ੪. ਦੂਜੀ ਸ਼ਕਲ ਦਾ.


ਵਿ- ਭੱਦੀ ਸ਼ਕਲ ਵਾਲੀ. ਕੁਰੂਪਾ। ੨. ਸੰਗ੍ਯਾ- ਯਮ ਦੀ ਇਸਤ੍ਰੀ.


ਸੰ. (ਵਿ- ਰਿਚ੍‌) ਪਾੜਨ (ਭੇਦਨ) ਦੀ ਕ੍ਰਿਯਾ। ੨. ਅੰਤੜੀ ਦੀ ਮਲ ਖਾਰਿਜ ਕਰਨੀ. ਦਸਤ ਦੇਣੇ. ਜੁਲਾਬ ਦੇਣਾ.


ਸੰ. ਵਿ- ਰੁਚਿਕਰ. ਦਿਲਪਸੰਦ। ੨. ਸੰਗ੍ਯਾ- ਸੂਰਜ। ੩. ਚੰਦ੍ਰਮਾ। ੪. ਬਲਿ ਰਾਜੇ ਦਾ ਪਿਤਾ। ੫. ਪ੍ਰਹਲਾਦ ਦਾ ਇੱਕ ਪੁਤ੍ਰ। ੬. ਅਗਨਿ। ੭. ਵਿਸਨੁ। ੮. ਅੱਕ.


ਦੇਖੋ, ਬਿਰੋਧ। ੨. ਇੱਕ ਅਰਥਾਲੰਕਾਰ. ਕਿਸੇ ਵਸਤੁ, ਗੁਣ ਅਥਵਾ ਕਰਮ ਤੋਂ ਉਲਟਾ ਫਲ ਹੋਣਾ ਜਿੱਥੇ ਵਰਣਨ ਕਰੀਏ, ਸੇ "ਵਿਰੋਧ" ਅਲੰਕਾਰ ਹੈ.#ਦ੍ਰਵ੍ਯ ਕ੍ਰਿਯਾ ਗਨ ਸੇ ਜਹਾਂ ਉਪਜਤ ਕਾਜ ਵਿਰੁੱਧ.#ਤਾਂਕੋ ਕਹਿਤ ਵਿਰੋਧ ਹੈ, ਭੂਸਣ ਸੁਕਵਿ ਸੁਬੱਧ. (ਸ਼ਿਵਰਾਜਭੂਸਣ)#ਉਦਾਹਰਣ-#ਤੁਧ ਬਿਨ ਰੋਗ ਰਜਾਈਆਂ ਦਾ ਓਢਣ,#ਨਾਗ ਨਿਵਾਸਾਂ ਦਾ ਰਹਿਣਾ,#(ਹਜਾਰੇ ੧੦)#ਸਤਿਗੁਰੁ ਅਰਜਨ ਕੇ ਪ੍ਰੇਮਭਰੇ ਸ਼ਾਂਤਬੈਨ#ਸੁਨੇ ਜਬ ਚੰਦੂ, ਰਿਦੋ ਕ੍ਰੋਧ ਆਗ ਚਮਕੀ.